ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ‘ਚ ਤ੍ਰਿਕੁਟਾ ਪਹਾੜੀਆਂ ਦੀ ਚੋਟੀ ‘ਤੇ ਸਥਿਤ ਵੈਸ਼ਨੋ ਮਾਤਾ ਮੰਦਰ ‘ਚ ਐਤਵਾਰ ਨੂੰ ਦਰਸ਼ਨਾਂ ਲਈ ਜਾਣ ਵਾਲੀ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਮਾਤਾ ਦੇ ਦਰਸ਼ਨਾਂ ਲਈ ਕਟੜਾ ‘ਚ ਸ਼ਰਧਾਲੂਆਂ ਦਾ ਭਾਰੀ ਇਕੱਠ ਹੋ ਗਿਆ, ਜਿਸ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDSB) ਨੂੰ ਥੋੜ੍ਹੇ ਸਮੇਂ ਲਈ ਯਾਤਰਾ ਰੋਕਣ ਦਾ ਫੈਸਲਾ ਕਰਨਾ ਪਿਆ। ਇਹ ਖਬਰ ਅਜਿਹੇ ਸਮੇਂ ‘ਚ ਆਈ ਹੈ ਜਦੋਂ ਸਾਲ 2023 ‘ਚ ਯਾਤਰੀਆਂ ਦੀ ਗਿਣਤੀ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਸਾਲ ਹੁਣ ਤੱਕ ਲਗਭਗ 97 ਲੱਖ ਲੋਕ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 2012 ਵਿੱਚ ਇੱਕ ਕਰੋੜ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਸਨ। ਇਸ ਸਾਲ ਵੀ ਇਹ ਅੰਕੜਾ ਪਹਿਲੀ ਜਨਵਰੀ ਤੱਕ 1 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ।
Total Views: 213 ,
Real Estate



















