ਅਸੀਂ ‘ਇੰਡੀਆ’ ਗੱਠਜੋੜ ਦਾ ਹਿੱਸਾ ਹਾਂ : ਕੇਜਰੀਵਾਲ

ਆਮ ਆਦਮੀ ਪਾਰਟੀ (ਆਪ) ਦੀ 12ਵੀਂ ਕੌਮੀ ਕੌਂਸਲ ਦੀ ਬੈਠਕ ’ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਨੂੰ 12 ਸਾਲਾਂ ’ਚ ਬੇਮਿਸਾਲ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ, ‘‘ਅਸੀਂ ਉਹ ਕੀਤਾ ਹੈ ਜੋ ਦੂਜੀਆਂ ਪਾਰਟੀਆਂ 75 ਸਾਲਾਂ ’ਚ ਨਹੀਂ ਕਰ ਸਕੀਆਂ। ਅਸੀਂ ਸਿੱਖਿਆ, ਸਿਹਤ, ਬਿਜਲੀ, ਮਹਿੰਗਾਈ ਅਤੇ ਰੁਜ਼ਗਾਰ ਦੀ ਗੱਲ ਕੀਤੀ, ਜੋ ਕਿਸੇ ਹੋਰ ਪਾਰਟੀ ਨੇ ਕਦੇ ਨਹੀਂ ਕੀਤੀ।’’ਉਨ੍ਹਾਂ ਕਿਹਾ ਕਿ ਮਜ਼ਬੂਤ ਸੰਗਠਨ ਤੋਂ ਬਿਨਾਂ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਇਸ ਲਈ ਹੁਣ ਸਾਨੂੰ ਦੇਸ਼ ਭਰ ’ਚ ਅਪਣਾ ਸੰਗਠਨ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ। ਸਾਨੂੰ ਜੋ ਵੀ ਸੀਟਾਂ ਮਿਲਣਗੀਆਂ, ਅਸੀਂ ਉਸ ’ਤੇ ਚੋਣ ਲੜਾਂਗੇ ਅਤੇ ਸਾਰੀਆਂ ਸੀਟਾਂ ਜਿੱਤਾਂਗੇ।’’

Total Views: 132 ,
Real Estate