ਪੰਜਾਬ ਦੇ ਲੁਧਿਆਣਾ ਵਿੱਚ ਦਰਜ ਹੋਏ ਬਲਾਤਕਾਰ ਦੇ ਇੱਕ ਕੇਸ ਦਾ ਮੁੱਖ ਮੁਲਜ਼ਮ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ਤੋਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਮੀਡੀਆ ਦਿੱਤੀ। ਵਿਅਕਤੀ ਦੀ ਪਛਾਣ ਅਮਨਦੀਪ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ, ਜੋ 20 ਦਸੰਬਰ ਨੂੰ ਬਹਿਰੀਨ ਤੋਂ ਹਵਾਈ ਅੱਡੇ ‘ਤੇ ਆਇਆ ਸੀ। ਉਸਦੇ ਪਹੁੰਚਣ ‘ਤੇ ਉਸਨੂੰ ਅਧਿਕਾਰੀਆਂ ਨੇ ਰੋਕਿਆ ਜਿਨ੍ਹਾਂ ਨੇ ਪਾਇਆ ਕਿ ਉਸਦੇ ਖਿਲਾਫ ਲੁੱਕ ਆਊਟ ਸਰਕੂਲਰ (ਲ਼ੌਛ) ਸੀ। ਇਸ ਤੋਂ ਬਾਅਦ ਉਸ ਨੂੰ ਹਵਾਈ ਅੱਡੇ ‘ਤੇ ਤਾਇਨਾਤ ਸੀਆਈਐਸਐਫ ਦੇ ਜਵਾਨਾਂ ਦੇ ਹਵਾਲੇ ਕਰ ਦਿੱਤਾ ਗਿਆ। ਦੋਸ਼ੀ ਅਪ੍ਰੈਲ 2020 ਤੋਂ ਫਰਾਰ ਸੀ, ਆਖਿਰਕਾਰ ਫੜ ਲਿਆ ਗਿਆ।ਹਾਲਾਂਕਿ, ਉਹ ਇੱਕ ਪਲ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਸੀਆਈਐਸਐਫ ਅਧਿਕਾਰੀਆਂ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ।
Total Views: 102 ,
Real Estate