ਬੀਐੱਸਐੱਫ ਨੇ ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨਾਕਾਮ ਕਰ ਦਿੱਤਾ ਅਤੇ ਹੈਰੋਇਨ ਦੀ ਖੇਪ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਬੀਐੱਸਐੱਫ ਨੇ ਦੱਸਿਆ ਕਿ ਸਮੱਗਲਰਾਂ ਕੋਲੋਂ ਬਰਾਮਦ ਕੀਤੀ ਹੈਰੋਇਨ ਦਾ ਕੁੱਲ ਵਜ਼ਨ 525 ਗ੍ਰਾਮ ਸੀ। 24 ਦਸੰਬਰ ਨੂੰ ਪਿੰਡ ਧਨੋਏ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਨੇੜੇ ਤਸਕਰੀ ਦੀਆਂ ਗਤੀਵਿਧੀਆਂ ਬਾਰੇ ਬੀਐੱਸਐੱਫ ਦੀ ਸੂਚਨਾ ਦੇ ਆਧਾਰ ‘ਤੇ ਵਿਸ਼ੇਸ਼ ਅਪਰੇਸ਼ਨ ਚਲਾਇਆ ਗਿਆ। ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਖੇਪ ਨੂੰ ਲੈ ਕੇ ਭੱਜਣ ਵਾਲੇ ਦੋ ਸਮਗਲਰਾਂ ਨੂੰ ਜਵਾਨਾਂ ਨੇ ਕਾਬੂ ਕਰ ਲਿਆ ਤੇ ਉਨ੍ਹਾਂ ਦੀ ਸੂਹ ’ਤੇ ਤੀਜਾ ਮੁਲਜ਼ਮ ਵੀ ਕਾਬੂ ਕਰ ਲਿਆ।
Total Views: 418 ,
Real Estate















