ਅੰਮ੍ਰਿਤਸਰ ‘ਚ ਸੰਘਣੀ ਧੁੰਦ ਕਾਰਨ ਬਿਆਸ ਪੁਲ ‘ਤੇ ਸਵੇਰੇ 10 ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ। ਪੁਲ ਨੇੜੇ ਤਿੰਨ ਵੱਖ-ਵੱਖ ਥਾਵਾਂ ’ਤੇ ਹਾਦਸੇ ਵਾਪਰੇ। ਇਸ ਹਾਦਸੇ ਵਿਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ।ਅੱਜ ਸਵੇਰੇ ਪੁਲ ’ਤੇ ਖੜ੍ਹੀ ਗੱਡੀ ਖਰਾਬ ਹੋ ਗਈ ਤੇ ਉਥੇ ਹੀ ਖੜੀ ਹੋ ਗਈ। ਇਸ ਤੋਂ ਬਾਅਦ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਪਿੱਛੇ ਤੋਂ ਆ ਰਹੇ ਵਾਹਨ ਆਪਸ ਵਿੱਚ ਟਕਰਾ ਗਏ। ਉਨ੍ਹਾਂ ਵਾਹਨਾਂ ਕਾਰਨ ਪਹਿਲਾਂ ਜਾਮ ਲੱਗ ਗਿਆ ਅਤੇ ਫਿਰ ਜਾਮ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਚਾਲਕ ਦਾ ਆਪਣੇ ਆਪ ‘ਤੇ ਕਾਬੂ ਨਾ ਰਿਹਾ ਅਤੇ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ।
Total Views: 149 ,
Real Estate















