ਕੇਂਦਰ ਸਰਕਾਰ ਨੇ ਇੱਕ ਹੋਰ ਵਿੱਤੀ ਝਟਕਾ ਦਿੰਦਿਆਂ ਪੰਜਾਬ ਦੀ ਕਰਜ਼ਾ ਲੈਣ ਦੀ ਸੀਮਾ ’ਚ ਕਰੀਬ 2300 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਇਸ ਵਾਰ ਪਾਵਰਕੌਮ ਦੇ ਸਾਲ 2022-23 ਦੇ 4700 ਕਰੋੜ ਰੁਪਏ ਦੇ ਵਿੱਤੀ ਘਾਟੇ ਦਾ ਹਵਾਲਾ ਦਿੱਤਾ ਹੈ। ਕੇਂਦਰ ਨੇ ਇਸ ਵਿੱਤੀ ਘਾਟੇ ਦਾ 50 ਫ਼ੀਸਦੀ ਬੋਝ ਸੂਬਾ ਸਰਕਾਰ ਨੂੰ ਸਹਿਣ ਕਰਨ ਵਾਸਤੇ ਕਿਹਾ ਹੈ ਜਿਸ ਤਹਿਤ ਸਾਲ 2023-24 ਦੀ ਸੂਬੇ ਦੀ ਕਰਜ਼ਾ ਲੈਣ ਦੀ ਮਨਜ਼ੂਰਸ਼ੁਦਾ ਹੱਦ ’ਚ 2300 ਕਰੋੜ ਦੀ ਕਟੌਤੀ ਕੀਤੀ ਜਾਵੇਗੀ।ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਹੈ ਅਤੇ ਵਰ੍ਹਾ 2023-24 ਲਈ ਸੂਬੇ ਦੀ ਕਰਜ਼ਾ ਲੈਣ ਦੀ ਸੀਮਾ 45,730.35 ਕਰੋੜ ਰੁਪਏ ਹੈ ਜਿਸ ’ਚ ਹੁਣ 2300 ਕਰੋੜ ਦੀ ਕਟੌਤੀ ਹੋ ਜਾਵੇਗੀ।
Total Views: 256 ,
Real Estate
















