
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਸੈਨਾ ਦੇ ਦੋ ਵਾਹਨਾਂ ’ਤੇ ਅੱਜ ਇੱਥੇ ਘਾਤ ਲਗਾ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਘੱਟੋ-ਘੱਟ ਚਾਰ ਫ਼ੌਜੀ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜੀਆਂ ਨੂੰ ਇੱਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਵਾਲੀ ਜਗ੍ਹਾ ’ਤੇ ਲਿਜਾ ਰਹੇ ਵਾਹਨਾਂ ਉੱਤੇ ਸੂਰਨਕੋਟ ਥਾਣਾ ਅਧੀਨ ਪੈਂਦੇ ਢੇਰਾ ਕੀ ਗਲੀ ਅਤੇ ਬੁਫਲਿਆਜ਼ ਦਰਮਿਆਨ ਮੋੜ ’ਤੇ ਸ਼ਾਮ ਕਰੀਬ ਪੌਣੇ ਚਾਰ ਵਜੇ ਹਮਲਾ ਕੀਤਾ ਗਿਆ।
Total Views: 148 ,
Real Estate
















