ਬਸਪਾ ਪ੍ਰਧਾਨ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ‘ਉੱਤਰਾਧਿਕਾਰੀ’ (ਸਿਆਸੀ ਵਾਰਿਸ) ਐਲਾਨ ਦਿੱਤਾ ਹੈ। ਹਾਲਾਂਕਿ ਪਾਰਟੀ ਨੇ ਅਧਿਕਾਰਤ ਤੌਰ ’ਤੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਬਹੁਜਨ ਸਮਾਜ ਪਾਰਟੀ ਦੀ ਸ਼ਾਹਜਹਾਂਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਉਦੈਵੀਰ ਸਿੰਘ ਨੇ ਮੀਡੀਆ ਨੂੰ ਕਿਹਾ, ‘ਆਕਾਸ਼ (ਆਨੰਦ) ਨੂੰ ਮਾਇਆਵਤੀ ਨੇ ਆਪਣਾ ਵਾਰਿਸ ਐਲਾਨ ਦਿੱਤਾ ਹੈ। ਆਕਾਸ਼ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਦੇਸ਼ ਵਿਚ ਉਨ੍ਹਾਂ ਥਾਵਾਂ ਉਤੇ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿੱਥੇ ਇਹ ਕਮਜ਼ੋਰ ਹੈ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਨੂੰ ਛੱਡ ਕੇ ਉਹ ਪੂਰੇ ਦੇਸ਼ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਗੇ। ਪਾਰਟੀ ਅਹੁਦੇਦਾਰ ਨੇ ਕਿਹਾ ਕਿ ਮਾਇਆਵਤੀ ਨੇ ਇਸ ਸਬੰਧੀ ਐਲਾਨ ਬਸਪਾ ਦੀ ਲਖਨਊ ਵਿਚ ਹੋਈ ਕੌਮੀ ਪੱਧਰ ਦੀ ਮੀਟਿੰਗ ਵਿਚ ਕੀਤਾ ਹੈ। ਇਸ ਮੌਕੇ ਪੂਰੇ ਦੇਸ਼ ਦੇ ਪਾਰਟੀ ਆਗੂ ਹਾਜ਼ਰ ਸਨ। ਬਸਪਾ ਆਗੂ ਮੁਤਾਬਕ ਮਾਇਆਵਤੀ ਨੇ ਕਿਹਾ, ‘ਮੇਰੇ ਤੋਂ ਬਾਅਦ ਆਕਾਸ਼ ਮੇਰਾ ਸਿਆਸੀ ਵਾਰਿਸ ਹੋਵੇਗਾ।’ ਇਸ ਐਲਾਨ ਦੀ ਪੁਸ਼ਟੀ ਕਰਦਿਆਂ ਬਸਪਾ ਦੇ ਐਮਐਲਸੀ ਭੀਮ ਰਾਓ ਅੰਬੇਡਕਰ ਨੇ ਕਿਹਾ, ‘ਸਾਨੂੰ ਅਕਾਸ਼ ਆਨੰਦ ਦੇ ਰੂਪ ਵਿਚ ਨੌਜਵਾਨ ਆਗੂ ਮਿਲ ਗਿਆ ਹੈ। ਜਿਹੜੇ ਰਾਜਾਂ ਵਿਚ ਪਾਰਟੀ ਕਮਜ਼ੋਰ ਹੈ, ਅਕਾਸ਼ ਉੱਥੇ ਇਸ ਨੂੰ ਮਜ਼ਬੂਤ ਕਰਨਗੇ।’ ਆਨੰਦ ਦੇ ਮਾਇਆਵਤੀ ਦਾ ਵਾਰਿਸ ਬਣਨ ਬਾਰੇ ਜਦ ਬਸਪਾ ਦੇ ਸੂਬਾ ਪ੍ਰਧਾਨ ਵਿਸ਼ਵਨਾਥ ਪਾਟਿਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਪੂਰਾ ਬਹੁਜਨ ਸਮਾਜ ਖੁਸ਼ ਹੈ।’
ਮਾਇਆਵਤੀ ਨੇ ਭਤੀਜੇ ਨੂੰ ‘ਸਿਆਸੀ ਵਾਰਿਸ’ ਐਲਾਨਿਆ
Total Views: 387 ,
Real Estate



















