ਹਾਂਗਕਾਂਗ ਵਿੱਚ ਲਾਗੂ ਕੀਤੇ ਗਏ ਨਵੇਂ ਕਾਨੂੰਨਾਂ ਤੋਂ ਬਾਅਦ ਪਹਿਲੀ ਵਾਰ ਇੱਥੋਂ ਦੇ ਵਸਨੀਕਾਂ ਨੇ ਅੱਜ ਜ਼ਿਲ੍ਹਾ ਕੌਂਸਲ ਚੋਣਾਂ ਲਈ ਵੋਟਾਂ ਪਾਈਆਂ। ਪਿਛਲੀਆਂ ਚੋਣਾਂ ਮੁਕਾਬਲੇ ਇਸ ਵਾਰ ਵੋਟਿੰਗ ਕਾਫੀ ਘੱਟ ਰਹਿਣ ਦੀ ਉਮੀਦ ਹੈ। ਪਿਛਲੀਆਂ ਚੋਣਾਂ 2019 ਵਿੱਚ ਹੋਈਆਂ ਸਨ ਜਦੋਂ ਸਰਕਾਰ ਵਿਰੋਧੀ ਰੋਸ ਮੁਜ਼ਾਹਰੇ ਸਿਖਰ ’ਤੇ ਸਨ। ਸਿੱਧੀਆਂ ਚੁਣੀਆਂ ਸੀਟਾਂ ਨੂੰ ਹਟਾਏ ਜਾਣ ਸਣੇ ਚੋਣ ਪ੍ਰਕਿਰਿਆ ’ਚ ਕਈ ਵੱਡੀਆਂ ਤਬਦੀਲੀਆਂ ਕੀਤੇ ਜਾਣ ਤੋਂ ਨਾਰਾਜ਼ ਕੁਝ ਜਮਹੂਰੀਅਤ ਦੇ ਹਮਾਇਤੀਆਂ ਨੇ ਚੋਣਾਂ ਤੋਂ ਦੂਰੀ ਬਣਾਈ ਹੈ। ਚੀਨ ਨੇ ਨੀਮ ਖੁਦਮੁਖਤਿਆਰੀ ਵਾਲੇ ਖੇਤਰ ’ਚ ‘ਇੱਕ ਦੇਸ਼ ਦੋ ਪ੍ਰਣਾਲੀਆਂ’ ਦਾ ਵਾਅਦਾ ਕੀਤਾ ਸੀ ਪਰ ਪੇਈਚਿੰਗ ਵੱਲੋਂ ਕੌਮੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਮਗਰੋਂ ਇਹ ਵਾਅਦਾ ਖਤਰੇ ’ਚ ਪੈ ਗਿਆ। ਇਸ ਕਾਨੂੰਨ ਤਹਿਤ ਕਈ ਲੋਕਤੰਤਰ ਹਮਾਇਤੀ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਗਿਆ। –
Total Views: 276 ,
Real Estate