ਮਹਿੰਗਾਈ ਕਾਰਨ ਕੈਨੇਡਾ ਛੱਡਣ ਲਈ ਮਜਬੂਰ ਹੋਣ ਲੱਗੇ ਲੋਕ ?

ਕੈਨੇਡਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿ ਕਈ ਨਵੇਂ ਆਏ ਆਵਾਸੀ ਮੁਲਕ ਛੱਡ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਵਾਸ ਨੀਤੀ ਨੂੰ ਆਪਣਾ ਮੁੱਖ ਹਥਿਆਰ ਬਣਾ ਕੇ ਦੇਸ਼ ਦੀ ਘਟਦੀ ਅਤੇ ਬਜ਼ੁਰਗ ਹੋ ਰਹੀ ਆਬਾਦੀ ਦੀ ਚੁਣੌਤੀ ਨਾਲ ਨਜਿੱਠਣ ਦਾ ਯਤਨ ਕੀਤਾ ਸੀ। ਇਸ ਨੇ ਦੇਸ਼ ਦੀ ਆਰਥਿਕ ਤਰੱਕੀ ਵਿਚ ਵੀ ਯੋਗਦਾਨ ਪਾਇਆ। ‘ਸਟੈਟਿਸਟਿਕਸ ਕੈਨੇਡਾ’ ਮੁਤਾਬਕ ਪਿਛਲੇ ਛੇ ਦਹਾਕਿਆਂ ਦੇ ਮੁਕਾਬਲੇ ਇਸ ਸਾਲ ਕੈਨੇਡਾ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧੀ ਸੀ। ਪਰ ਹੁਣ ‘ਰਿਵਰਸ ਇਮੀਗ੍ਰੇਸ਼ਨ’ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸਾਲ 2023 ਦੇ ਪਹਿਲੇ ਛੇ ਮਹੀਨਿਆਂ ਵਿਚ ਕੁੱਲ 42 ਹਜ਼ਾਰ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਸੀ, ਜਦਕਿ 2022 ਵਿਚ ਇਹ ਗਿਣਕੀ 93,818 ਸੀ। ਇਸ ਤੋਂ ਪਹਿਲਾਂ 2021 ਵਿਚ 85,927 ਲੋਕ ਦੇਸ਼ ਛੱਡ ਗਏ ਸਨ। ਅੰਕੜਿਆਂ ਮੁਤਾਬਕ ਸਾਲ 2019 ਵਿਚ ਸਭ ਤੋਂ ਵੱਧ ਆਵਾਸੀਆਂ ਨੇ ਦੇਸ਼ ਛੱਡਿਆ ਸੀ ਤੇ ਇਹ ਪਿਛਲੇ ਦੋ ਦਹਾਕਿਆਂ ਵਿਚ ਸਭ ਤੋਂ ਵੱਧ ਸੀ। ਹਾਲਾਂਕਿ ਇਹ ਗਿਣਤੀ ਕੋਵਿਡ ਲੌਕਡਾਊਨ ਦੌਰਾਨ ਘਟੀ, ਪਰ ਹੁਣ ਇਹ ਫਿਰ ਵਧ ਰਹੀ ਹੈ। ਹਾਲਾਂਕਿ ਇਸੇ ਸਮੇਂ ਦੌਰਾਨ 2,63,000 ਲੋਕ ਕੈਨੇਡਾ ’ਚ ਦਾਖਲ ਵੀ ਹੋਏ ਹਨ।

Total Views: 324 ,
Real Estate