ਰਾਜਸਥਾਨ ਵਿੱਚ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਗੋਗਾਮੇੜੀ ਦੇ ਕਤਲ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰਾਂ ਅਤੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ-ਲੱਗੇਗੀ ਆਗ ਤੋਂ ਆਏਂਗੇ ਕਈ ਘਰ ਜਦ ਮੇ, ਜਹਾਂ ਸਿਰਫ ਹਮਾਰਾ ਮਕਾਨ ਥੋੜੀ ਹੈ।ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਦੀ ਬਜਾਏ ਜਿੰਨਾ ਚਿਰ ਸਰਕਾਰ ਉਨ੍ਹਾਂ ਨੂੰ ਭੜਕਾਉਣ, ਮਦਦ, ਜੇਲ੍ਹਾਂ ‘ਚ ਮੁਲਾਕਾਤਾਂ ਅਤੇ ਸੁਰੱਖਿਆ ਦੇ ਨਾਲ-ਨਾਲ ਗੱਡੀਆਂ ਦੇ ਕਾਫਲੇ ਵਰਗੀਆਂ ਸ਼ਾਹੀ ਸਹੂਲਤਾਂ ਦਿੰਦੀ ਰਹੇਗੀ, ਲੋਕਾਂ ਦੇ ਘਰਾਂ ਦੀਆਂ ਬੱਤੀਆਂ ਇਸ ਹਨ੍ਹੇਰੇ ‘ਚ ਬੁਝਦੀਆਂ ਰਹਿਣਗੀਆਂ। ਬਲਕੌਰ ਸਿੰਘ ਨੇ ਕਿਹਾ ਕਿ ਮੇਰੀ ਲੜਾਈ ਸਿਰਫ਼ ਮੇਰੇ ਪੁੱਤਰ ਸ਼ੁਭਦੀਪ ਨੂੰ ਇਨਸਾਫ਼ ਦਿਵਾਉਣ ਲਈ ਨਹੀਂ, ਸਗੋਂ ਗੈਂਗਸਟਰ-ਸਿਆਸੀ ਗਠਜੋੜ ਨੂੰ ਜੜ੍ਹੋਂ ਪੁੱਟ ਕੇ ਹੋਰਨਾਂ ਘਰਾਂ ਦੀਆਂ ਜਾਨਾਂ ਬਚਾਉਣ ਲਈ ਵੀ ਹੈ।
Total Views: 66 ,
Real Estate