ਜ਼ਿਲ੍ਹਾ ਪੁਲੀਸ ਮੁਖੀ ਹੁਣ ਬਦਲੀ ਹੋਣ ਉਪਰੰਤ ਆਪਣੀ ‘ਚਹੇਤੀ ਟੀਮ’ ਨੂੰ ਨਾਲ ਨਹੀਂ ਲਿਜਾ ਸਕਣਗੇ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਇਹ ਹੁਕਮ ਕੀਤੇ ਹਨ ਅਤੇ ਇਨ੍ਹਾਂ ਹਦਾਇਤਾਂ ਨੂੰ ਫ਼ੌਰੀ ਅਮਲ ਵਿੱਚ ਲਿਆਉਣ ਲਈ ਕਿਹਾ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਐੱਸਐੱਸਪੀ ਆਪਣੇ ਨਾਲ ਖ਼ਾਸ ਮੁਲਾਜ਼ਮਾਂ ਦੀ ਟੀਮ ਰੱਖਦੇ ਹਨ ਅਤੇ ਜਿੱਥੇ ਵੀ ਉਨ੍ਹਾਂ ਦੀ ਤਾਇਨਾਤੀ ਹੁੰਦੀ ਹੈ, ਉਨ੍ਹਾਂ ਦੇ ਨਾਲ ਇਹ ਟੀਮ ਚਲੀ ਜਾਂਦੀ ਹੈ। ਕੁੱਝ ਵਰ੍ਹੇ ਪਹਿਲਾਂ ਵੀ ਐੱਸਐੱਸਪੀਜ਼ ਨੂੰ ਇਸੇ ਤਰਜ਼ ’ਤੇ ਹਦਾਇਤਾਂ ਹੋਈਆਂ ਸਨ ਪਰ ਇਹ ਹਕੀਕਤ ਨਹੀਂ ਬਣ ਸਕੀਆਂ ਸਨ। ਸਰਕਾਰ ਨੇ ਖ਼ੁਫ਼ੀਆ ਵਿੰਗ ਨੂੰ ਵੀ ਅਜਿਹੀਆਂ ਟੀਮਾਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀਆਂ ਦੀ ਤਾਇਨਾਤੀ ਵਾਲੇ ਜ਼ਿਲ੍ਹੇ ਵਿੱਚ ਇਸ ਟੀਮ ਦੀ ਹੀ ਤੂਤੀ ਬੋਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਮੁਖੀ ਆਪਣੀ ਤਾਇਨਾਤੀ ਵਾਲੇ ਜ਼ਿਲ੍ਹੇ ਦੇ ਮੁਲਾਜ਼ਮਾਂ ਨੂੰ ਪਹਿਲ ਦੇਣ। ਸਰਕਾਰ ਨੇ ਇਸੇ ਤਰ੍ਹਾਂ ਹੀ ਨਸ਼ਾ ਤਸਕਰੀ ਨੂੰ ਠੱਲ੍ਹਣ ਲਈ ਹਰ ਥਾਣੇ ਵਿੱਚ ਲੰਮੇ ਅਰਸੇ ਤੋਂ ਤਾਇਨਾਤ ਸਿਪਾਹੀਆਂ, ਹੌਲਦਾਰਾਂ ਅਤੇ ਮੁਨਸ਼ੀਆਂ ਦੀ ਬਦਲੀ ਕਰਨ ਲਈ ਕਿਹਾ ਹੈ। ਆਉਂਦੇ ਦਿਨਾਂ ਵਿਚ ਹੌਲਦਾਰਾਂ ਅਤੇ ਮੁਨਸ਼ੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਹੋ ਸਕਦੇ ਹਨ।
ਲੰਮੀ ਤਾਇਨਾਤੀ ਵਾਲੇ ‘ਲਾਡਲੇ ਮੁਲਾਜ਼ਮਾਂ’ ਦੇ ਹੋਣਗੇ ਤਬਾਦਲੇ
Total Views: 189 ,
Real Estate



















