ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਕਈ ਦਿਨਾਂ ਤੋਂ ਹਾਲਤ ਨਾਜੁਕ ਹੋਣ ਕਰਕੇ ਵੈਂਟੀਲੇਟਰ ‘ਤੇ ਸਨ ਜਿਸ ਤੋਂ ਬਾਅਦ 5 ਦਸੰਬਰ ਦੀ ਸ਼ਾਮ ਨੂੰ ਪੀਜੀਆਈ ਚੰਡੀਗੜ੍ਹ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਰਾਏਕੋਟ ਤੋਂ ਵਿਧਾਇਕ ਰਹੇ ਸਨ। ਅਕਾਲੀ ਸਰਕਾਰ ਵੇਲੇ ਪੀ ਐਸ ਆਈ ਈ ਸੀ ਦੇ ਚੇਅਰਮੈਨ ਵੀ ਰਹੇ। ਉਹਨਾਂ ਦਾ ਜਨਮ 3 ਜੁਲਾਈ 1956 ਨੂੰ ਜਨਮ ਹੋਇਆ ਸੀ। 5 ਦਸੰਬਰ 2023 ਨੂੰ ਆਖਰੀ ਸਾਹ ਲਏ। ਰਣਜੀਤ ਸਿੰਘ ਤਲਵੰਡੀ ਸਭ ਤੋਂ ਪਹਿਲਾਂ ਸੰਨ 1997 ‘ਚ ਰਾਏਕੋਟ ਤੋਂ ਵਿਧਾਨ ਸਭਾ ਚੋਣ ਲੜੇ ਸੀ। ਪ੍ਰੰਤੂ ਜਿੱਤ ਨਹੀਂ ਸਕੇ ਸੀ।2002 ਚ ਪਹਿਲੀ ਵਾਰ ਵਿਧਾਇਕ ਬਣੇ। ਇਸ ਉਪਰੰਤ 2012 ਤੇ 2017 ਦੀ ਵਿਧਾਨ ਸਭਾ ਚੋਣ ਖੰਨਾ ਹਲਕੇ ਤੋਂ ਲੜੀ। ਦੋਵੇਂ ਵਾਰ ਤਲਵੰਡੀ ਹਾਰ ਗਏ ਸੀ। ਬਾਦਲ ਤੇ ਢੀਂਡਸਾ ਦੇ ਵੱਖ-ਵੱਖ ਹੋਣ ਮਗਰੋਂ ਰਣਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਚਲੇ ਗਏ ਸੀ । ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਜਨਰਲ ਸਕੱਤਰ ਬਣਾਇਆ ਗਿਆ मी।
ਸੰਨ 2015 ‘ਚ ਸੜਕ ਹਾਦਸੇ ‘ਚ ਰਣਜੀਤ ਸਿੰਘ ਦੇ ਇਕਲੌਤੇ ਪੁੱਤਰ ਜਗਤੇਸ਼ਵਰ ਸਿੰਘ ਦੀ ਮੌਤ ਹੋ ਗਈ ਸੀ।
ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਰਣਜੀਤ ਸਿੰਘ ਤਲਵੰਡੀ ਦਾ ਦੇਹਾਂਤ
Total Views: 146 ,
Real Estate
















