ਅੰਮਿ੍ਤ ਭਾਰਤ ਯੋਜਨਾ ਰੇਲਵੇ ਸਟੇਸ਼ਨ ਮੁਕਤਸਰ ਵਿੱਚ ਬਣਾਇਆ ਜਾ ਰਿਹਾ ਸੈਂਡ ਹੰਪ

ਸ੍ਰੀ ਮੁਕਤਸਰ ਸਾਹਿਬ, 3 ਦਸੰਬਰ (ਕੁਲਦੀਪ ਸਿੰਘ ਘੁਮਾਣ)ਰੇਲਵੇ ਫਾਟਕ ਨੰਬਰ ਬੀ 30 ਜਲਾਲਾਬਾਦ ਰੋਡ ਅਤੇ ਰੇਲਵੇ ਫਾਟਕ ਸੀ 31 ਨਵੀਂ ਦਾਣਾ ਮੰਡੀ ਰੇਲਵੇ ਵਿਭਾਗ ਵੱਲੋਂ ਸੈਂਡ ਹੰਪ ਬਣਾਇਆ ਜਾਵੇਗਾ। ਇਨਾਂ ਦੋਵਾਂ ਫਾਟਕਾਂ ਦਾ ਫਾਸਲਾ 1482 ਫੁੱਟ ਹੈ। ਮੇਨ ਲਾਈਨ ਦੇ ਦੋਨੋਂ ਪਾਸੇ ਨਵੀਆਂ ਰੇਲ ਲਾਈਨਾਂ ਪਾਈਆਂ ਜਾ ਰਹੀਆ ਹਨ। ਇਕ ਲਾਈਨ ਦੀ ਬਜਾਏ 3 ਲਾਈਨਾਂ ਹੋਣਗੀਆਂ। ਫੈਕਟਰੀ ਰੋਡ ਦੇ ਨਾਲ-ਨਾਲ ਜੋ ਲਾਈਨ ਪਾਈ ਜਾ ਰਹੀ ਹੈ ਉਹ ਗੁਡਜ਼ ਲਾਈਨ ਨੰਬਰ 3(ਮਾਲ ਗੱਡੀ) ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਮਾਲ ਗੱਡੀ ਬੂੜਾ ਗੁੱਜਰ ਰੋਡ ਫਾਟਕ ’ਤੇ ਖੜਨ ਦੀ ਬਜਾਏ ਪੁੱਲ ਹੇਠਾਂ ਤੋਂ ਲੰਘ ਕੇ ਸਿੱਧੀ ਮੰਡੀ ਦੇ ਫਾਟਕ ਵੱਲ ਜਾਇਆ ਕਰੇਗੀ, ਜਿਸ ਕਰਕੇ ਨਾ ਤਾਂ ਮਾਲ ਗੱਡੀ ਦੀ ਸ਼ਟਿੰਗ ਦੀ ਲੋੜ ਨਹੀਂ ਪੈਣੀ ਅਤੇ ਨਾ ਹੀ ਲੰਬਾ ਸਮਾਂ ਬੂੜਾ ਗੁੱਜਰ ਰੋਡ ਦਾ ਫਾਟਕ ਬੰਦ ਹੋਵੇਗਾ। ਜੋ ਦੂਸਰੀ ਲਾਈਨ ਰਾਮ ਭਗਤੀ ਮਾਰਗ ਨਾਲ ਪਾਈ ਜਾ ਰਹੀ ਹੈ ਉਸਨੂੰ ਲੂਪ ਲਾਈਨ ਵਾਸਤੇ ਵਰਤਿਆ ਜਾਵੇਗਾ, ਜਿੱਥੇ ਕੋਈ ਐਮਰਜੈਂਸੀ ਵਿੱਚ ਗੱਡੀ ਖੜੀ ਹੋ ਸਕਦੀ ਹੈ, ਜਿਸਨੂੰ ਸੈਂਡ ਹੰਪ ਕਿਹਾ ਜਾਂਦਾ ਹੈ। 120 ਸਾਲਾਂ ਦੇ ਇਤਿਹਾਸ ਵਿੱਚ ਇਹ ਮੁਕਤਸਰ ਦਾ ਪਹਿਲਾਂ ਰਿਕਾਰਡ ਹੋਵੇਗਾ। ਇਸਦੀ ਜਾਣਕਾਰੀ ਨੈਸ਼ਨਲ ਕੰਜਿਊਮਰ ਅਵੈਅਰਨੈਸ ਗਰੁੱਪ ਦੇ ਜਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਦਿੱਤੀ। ਇਸ ਮੌਕੇ ‘ਤੇ ਗੋਬਿੰਦ ਸਿੰਘ ਦਾਬੜਾ, ਬਲਦੇਵ ਸਿੰਘ ਬੇਦੀ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਕੁਮਾਰ ਚਗਤੀ ਅਤੇ ਕਾਲਾ ਸਿੰਘ ਬੇਦੀ ਨੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ।
Total Views: 256 ,
Real Estate