ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵਿਧਾਨ ਸਭਾ ਚੋਣਾਂ ’ਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਣ ਸਿੰਘ ਕੁਲਸਤੇ ਸਮੇਤ 21 ਸੰਸਦ ਮੈਂਬਰਾਂ ਨੂੰ ਮੈਦਾਨ ’ਚ ਉਤਾਰਿਆ ਸੀ। ਭਾਜਪਾ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ 7-7, ਛੱਤੀਸਗੜ੍ਹ ’ਚ 4 ਅਤੇ ਤੇਲੰਗਾਨਾ ’ਚ 3 ਸੰਸਦ ਮੈਂਬਰਾਂ ਨੂੰ ਮੈਦਾਨ ’ਚ ਉਤਾਰਿਆ ਸੀ।ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਸੰਸਦ ਮੈਂਬਰਾਂ ਨੂੰ ਅਗਲੇ 14 ਦਿਨਾਂ ਵਿਚ ਉਨ੍ਹਾਂ ’ਚੋਂ ਇਕ (ਵਿਧਾਨ ਸਭਾ ਮੈਂਬਰਸ਼ਿਪ ਅਤੇ ਸੰਸਦ ਮੈਂਬਰਸ਼ਿਪ) ਦੀ ਚੋਣ ਕਰਨੀ ਹੋਵੇਗੀ। ਸੰਵਿਧਾਨ ਦੀ ਧਾਰਾ 101 ਦੇ ਤਹਿਤ ਰਾਸ਼ਟਰਪਤੀ ਵਲੋਂ 1950 ’ਚ ਜਾਰੀ ‘ਦੋ ਸਦਨਾਂ ਦੀ ਮੈਂਬਰਸ਼ਿਪ ’ਤੇ ਪਾਬੰਦੀ’ ਕਾਰਨ ਜੇਕਰ ਉਹ ਅਜਿਹਾ ਕਰਨ ’ਚ ਅਸਫਲ ਰਹਿੰਦੇ ਹਨ ਤਾਂ ਉਹ 14 ਦਿਨਾਂ ਦੀ ਮਿਆਦ ਖਤਮ ਹੋਣ ’ਤੇ ਸੰਸਦ ਦੀ ਮੈਂਬਰਸ਼ਿਪ ਗੁਆ ਦੇਣਗੇ। ਹਾਲਾਂਕਿ, ਉਹ ਰਾਜ ਵਿਧਾਨ ਸਭਾ ਦੇ ਮੈਂਬਰ ਬਣੇ ਰਹਿ ਸਕਦੇ ਹਨ।
Total Views: 243 ,
Real Estate



















