ਚੋਣ ਨਤੀਜੇ: ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਭਾਜਪਾ ਜਿੱਤ ਵੱਲ, ਤੇਲੰਗਾਨਾ ਵਿੱਚ ਕਾਂਗਰਸ ਦਾ ਪੱਲੜਾ ਭਾਰੀ

ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜ਼ਬਰਦਸਤ ਜਿੱਤ ਮਿਲੀ ਹੈ। ਕਮਲ ਨਾਥ ਦੀ ਅਗਵਾਈ ਵਿੱਚ ਚੋਣ ਲੜ ਰਹੀ ਕਾਂਗਰਸ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਕਮਲ ਨਾਥ ਨੇ ਹਾਰ ਨੂੰ ਸਵਿਕਾਰ ਕਰਦਿਆਂ ਭਾਰਤੀ ਜਨਤਾ ਪਾਰਟੀ ਨੂੰ ਵਧਾਈ ਦਿੱਤੀ। ਰਾਜਸਥਾਨ ‘ਚ ਭਾਜਪਾ ਨੇ ਕਾਂਗਰਸ ਦੀ ਸੱਤਾ ਦਾ ਅੰਤ ਕਰ ਦਿੱਤਾ ਹੈ।ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ, “ਅਸੀਂ ਰਾਜਸਥਾਨ ਦੇ ਲੋਕਾਂ ਦੁਆਰਾ ਦਿੱਤੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਇਹ ਸਾਰਿਆਂ ਲਈ ਇੱਕ ਅਣਕਿਆਸਿਆ ਨਤੀਜਾ ਹੈ। ਇਹ ਹਾਰ ਦਰਸਾਉਂਦੀ ਹੈ ਕਿ ਅਸੀਂ ਆਪਣੀਆਂ ਯੋਜਨਾਵਾਂ, ਕਾਨੂੰਨਾਂ ਅਤੇ ਨਵੀਨਤਾਵਾਂ ਨੂੰ ਜਨਤਾ ਤੱਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋਏ। ਨਵੀਂ ਸਰਕਾਰ ਨੂੰ ਸ਼ੁੱਭਕਾਮਨਾਵਾਂ… ਓ.ਪੀ.ਐੱਸ., ਚਿਰੰਜੀਵੀ ਸਮੇਤ ਸਾਰੀਆਂ ਯੋਜਨਾਵਾਂ ਅਤੇ ਵਿਕਾਸ ਦੀ ਰਫਤਾਰ ਜੋ ਅਸੀਂ ਰਾਜਸਥਾਨ ਨੂੰ ਇਨ੍ਹਾਂ ਪੰਜ ਸਾਲਾਂ ‘ਚ ਦਿੱਤੀ ਹੈ, ਉਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ…’।

Total Views: 139 ,
Real Estate