ਰੇਲ ਇੰਜਨ ਦੀ ਲਪੇਟ ‘ਚ ਆਉਣ ਨਾਲ ਪਿਓ ਤੇ 3 ਸਾਲਾ ਪੁੱਤਰ ਦੀ ਹੋਈ ਮੌਤ

ਬਠਿੰਡਾ ਬਾਬਾ ਦੀਪ ਨਗਰ ਪਟਿਆਲਾ ਰੇਲਵੇ ਫਾਟਕ ਨੇੜੇ ਰੇਲ ਗੱਡੀ ਦੇ ਇੰਜਣ ਦੀ ਲਪੇਟ ‘ਚ ਆਉਣ ਨਾਲ 29 ਸਾਲਾ ਪਿਤਾ ਅਤੇ ਤਿੰਨ ਸਾਲਾ ਪੁੱਤਰ ਦੀ ਮੌਤ ਹੋ ਗਈ। ਦੋਵੇਂ ਲਾਈਨ ਪਾਰ ਕਰ ਰਹੇ ਸਨ ਕਿ ਅਚਾਨਕ ਇੰਜਣ ਨਾਲ ਟਕਰਾ ਗਏ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ ਛੇ ਵਜੇ ਵਾਪਰੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਜੀਆਰਪੀ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।

Total Views: 187 ,
Real Estate