ਮਿਜ਼ੋਰਮ ਦੇ ਨਤੀਜਿਆਂ ਦੀ ਚੋਣ ਕਮਿਸ਼ਨ ਨੇ ਬਦਲੀ ਤਰੀਕ

ਮਿਜ਼ੋਰਮ ਦੀਆਂ ਚੋਣਾਂ ਦੇ ਨਤੀਜੇ 4 ਦਸੰਬਰ ਨੂੰ ਆਉਣਗੇ। ਇਸ ਤੋਂ ਪਹਿਲਾਂ ਚਾਰ ਹੋਰ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਦੇ ਨਾਲ ਮਿਜ਼ੋਰਮ ਦੇ ਨਤੀਜੇ ਆਉਣੇ ਸਨ। ਚੋਣ ਕਮਿਸ਼ਨ ਨੇ ਇਹ ਫੈਸਲਾ ਮਿਜ਼ੋਰਮ ਤੋਂ ਇਸ ਸਬੰਧ ਵਿੱਚ ਕਈ ਲੋਕਾਂ ਦੀਆਂ ਬੇਨਤੀਆਂ ਮਿਲਣ ਤੋਂ ਬਾਅਦ ਲਿਆ ਹੈ। ਵੋਟਿੰਗ ਤੋਂ ਪਹਿਲਾਂ ਵੀ ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ ਦੀ ਤਰੀਕ ਬਦਲਣ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਸਾਰੀਆਂ ਧਿਰਾਂ ਇਕਮਤ ਸਨ। ਧਾਰਮਿਕ ਪ੍ਰੋਗਰਾਮਾਂ ਦੇ ਮੱਦੇਨਜਰ ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ ਦੀ ਤਰੀਕ ਬਦਲੀ ਗਈ ਹੈ।

Total Views: 190 ,
Real Estate