15 ਪ੍ਰਾਈਵੇਟ ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ

ਸ਼ੁੱਕਰਵਾਰ ਸਵੇਰੇ ਬੈਂਗਲੁਰੂ ਦੇ 15 ਸਕੂਲਾਂ ਨੂੰ ਈ-ਮੇਲ ਰਾਹੀਂ ਬੰ*ਬ ਨਾਲ ਉਡਾਉਣ ਦੀ  ਧਮਕੀ ਮਿਲੀ । ਇਸ ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਕੂਲ ਦੀ ਇਮਾਰਤ ਵਿੱਚ ਵਿਸਫੋਟਕ ਛੁਪਾਏ ਗਏ ਹਨ। ਹਾਲਾਂਕਿ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਜਾਣਬੁੱਝ ਕੇ ਅਜਿਹੀ ਮੇਲ ਭੇਜੀ ਹੈ। ਫਿਲਹਾਲ ਸਾਰੀਆਂ ਸੰਭਾਵਨਾਵਾਂ ਨੂੰ ਨਕਾਰਦੇ ਹੋਏ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਈ ਸਕੂਲਾਂ ਦੇ ਨੇੜੇ ਬੰਬ ਨਿਰੋਧਕ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਿਨ੍ਹਾਂ ਸਕੂਲਾਂ ‘ਚ ਬੰਬ ਦੀ ਧਮਕੀ ਮਿਲੀ ਹੈ, ਉਨ੍ਹਾਂ ‘ਚ ਵਾਈਟਫੀਲਡ, ਕੋਰਮੰਗਲਾ, ਬਸਵੇਸ਼ਨਗਰ, ਯਾਲਾਹੰਕਾ ਅਤੇ ਸਦਾਸ਼ਿਵਨਗਰ ਦੇ ਸਕੂਲ ਸ਼ਾਮਿਲ ਹਨ। ਖ਼ਬਰ ਦੀ ਸੂਚਨਾ ਮਿਲਦਿਆਂ ਹੀ ਉਪ ਮੁੱਖ ਮੰਤਰੀ ਨੇ ਇੱਕ ਸਕੂਲ ਦਾ ਦੌਰਾ ਵੀ ਕੀਤਾ।

Total Views: 146 ,
Real Estate