ਅਮਰੀਕਾ ‘ਚ ਜੰਮੇਪਲੇ ਡਾਕਟਾਰ ਨੂੰ ਪਾਸਪੋਰਟ ਰੀਨਿਊ ਕਰਵਾਉਣ ਸਮੇਂ ਪਤਾ ਲੱਗਿਆ ਕਿ ਉਸ ਕੋਲ ਨਾਗਰਿਕਤਾ ਹੀ ਹੈ ਨੀਂ !

ਅਮਰੀਕਾ ਦੇ ਉੱਤਰੀ ਵਰਜੀਨੀਆ ਵਿੱਚ ਇੱਕ 62 ਸਾਲਾ ਡਾਕਟਰ ਸਿਯਾਵਸ਼ ਸ਼ੋਭਾਨੀ ਦਾ ਜਨਮ ਅਮਰੀਕਾ ਵਿੱਚ ਹੋਇਆ। ਉਹ ਇੱਥੇ ਪਲਿਆ, ਉਸ ਦੀ ਸਾਰੀ ਸਿੱਖਿਆ ਇੱਥੇ ਹੀ ਹੋਈ। ਉਸਨੇ ਤੀਹ ਸਾਲ ਡਾਕਟਰ ਵਜੋਂ ਪ੍ਰੈਕਟਿਸ ਵੀ ਕੀਤੀ। ਪਰ ਹੁਣ ਹਾਲ ਹੀ ਵਿੱਚ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਡਾਕਟਰ ਸਿਆਵਸ਼ ਸ਼ੋਭਾਨੀ ਕੋਲ ਅਮਰੀਕੀ ਨਾਗਰਿਕਤਾ ਹੀ ਨਹੀਂ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਜਦੋਂ ਸਿਯਾਵਸ਼ ਸ਼ੋਭਾਨੀ ਪਾਸਪੋਰਟ ਦਫਤਰ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਪੱਤਰ ਮਿਲਿਆ ਜਿਸ ਵਿਚ ਕਿਹਾ ਗਿਆ ਸੀ ਕਿ ਉਸ ਨੂੰ ਛੋਟੀ ਉਮਰ ਵਿਚ ਗਲਤੀ ਨਾਲ ਅਮਰੀਕੀ ਨਾਗਰਿਕਤਾ ਦਿੱਤੀ ਗਈ ਸੀ। ਪਰ ਉਸ ਨੂੰ ਇਹ ਨਾਗਰਿਕਤਾ ਨਹੀਂ ਮਿਲਣੀ ਸੀ ਕਿਉਂਕਿ ਉਸ ਦੇ ਪਿਤਾ ਉਸ ਸਮੇਂ ਈਰਾਨੀ ਅੰਬੈਸੀ ਦੇ ਰਾਜਦੂਤ ਸਨ। ਨਿਯਮਾਂ ਮੁਤਾਬਕ ਅਮਰੀਕਾ ‘ਚ ਜੇਕਰ ਡਿਪਲੋਮੈਟਿਕ ਛੋਟ ਵਾਲੇ ਵਿਅਕਤੀ ਦਾ ਬੱਚਾ ਹੈ ਤਾਂ ਉਸ ਨੂੰ ਜਨਮ ਦੇ ਆਧਾਰ ‘ਤੇ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ।
ਸਿਯਾਵਸ਼ ਸ਼ੋਭਾਨੀ ਨੇ ਫਰਵਰੀ ‘ਚ ਨਵੇਂ ਪਾਸਪੋਰਟ ਲਈ ਅਪਲਾਈ ਕੀਤਾ ਸੀ। ਉਹ ਪਹਿਲਾਂ ਵੀ ਕਈ ਵਾਰ ਬਿਨਾਂ ਕਿਸੇ ਸਮੱਸਿਆ ਦੇ ਆਪਣਾ ਪਾਸਪੋਰਟ ਰੀਨਿਊ ਕਰਵਾ ਚੁੱਕਾ ਹੈ। ਇਸ ਵਾਰ ਉਸ ਨੂੰ ਨਵਾਂ ਪਾਸਪੋਰਟ ਨਹੀਂ ਮਿਲਿਆ। ਇਸ ਦੀ ਬਜਾਏ, ਡਾਕਟਰ ਨੂੰ ਵਿਦੇਸ਼ ਵਿਭਾਗ ਤੋਂ ਇੱਕ ਪੱਤਰ ਮਿਲਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸਨੂੰ ਉਸਦੇ ਜਨਮ ਦੇ ਸਮੇਂ ਨਾਗਰਿਕਤਾ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਕਿਉਂਕਿ ਉਸਦੇ ਪਿਤਾ ਈਰਾਨੀ ਦੂਤਾਵਾਸ ਵਿੱਚ ਇੱਕ ਡਿਪਲੋਮੈਟ ਸਨ। ਪੱਤਰ ਵਿੱਚ ਡਾਕਟਰ ਨੂੰ ਇੱਕ ਵੈਬਸਾਈਟ ਬਾਰੇ ਵੀ ਦੱਸਿਆ ਗਿਆ ਹੈ ਜਿੱਥੇ ਉਹ ਕਾਨੂੰਨੀ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦਾ ਹੈ।

Total Views: 824 ,
Real Estate