ਬਗੈਰ ਵੀਜ਼ਾ ਇਸ ਦੇਸ਼ ਦੀ ਕਰੋ ਸੈਰ

ਮਲੇਸ਼ੀਆ ਨੇ ਐਲਾਨ ਕੀਤਾ ਹੈ ਕਿ ਭਾਰਤੀ ਬਗੈਰ ਵੀਜ਼ੇ ਦੇ ਇੱਥੇ ਆ ਸਕਣਗੇ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਵੀਅਤਨਾਮ, ਥਾਈਲੈਂਡ ਅਤੇ ਸ਼੍ਰੀਲੰਕਾ ਨੇ ਵੀ ਇਸ ਤਰ੍ਹਾਂ ਦਾ ਐਲਾਨ ਕੀਤਾ ਹੈ। ਮਲੇਸ਼ੀਆ ਵਿੱਚ ਨਵੀਂ ਪ੍ਰਣਾਲੀ ਪਹਿਲੀ ਦਸੰਬਰ ਤੋਂ ਲਾਗੂ ਹੋਵੇਗੀ। ਅਨਵਰ ਇਬਰਾਹਿਮ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਖ਼ਤਮ ਕਰਨ ਦਾ ਐਲਾਨ ਕੀਤਾ ਹੈ।ਸੁਰੱਖਿਆ ਜਾਂਚ ਤੋਂ ਬਾਅਦ ਮਲੇਸ਼ੀਆ ਨੇ 30 ਦਿਨਾਂ ਦੇ ਵੀਜ਼ਾ-ਮੁਕਤ ਦਾਖਲੇ ਲਈ ਹਰੀ ਝੰਡੀ ਦੇ ਦਿੱਤੀ ਹੈ। ਮਲੇਸ਼ੀਆ ਨੇ ਇਹ ਫੈਸਲਾ ਚੀਨ ਦੇ ਲੋਕਾਂ ਲਈ ਵੀ ਲਿਆ ਹੈ। ਮਲੇਸ਼ੀਆ ਆਪਣੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ ਅਤੇ ਇਸ ਦਿਸ਼ਾ ਵਿੱਚ ਇਹ ਪਹਿਲ ਕੀਤੀ ਗਈ ਹੈ।

Total Views: 372 ,
Real Estate