ਅਮਰੀਕਾ ਅਤੇ ਚੀਨ ਵਿਚ ਫਿਰ ਵੱਧ ਰਿਹੈ ਕੋਰੋਨਾ

ਪਿਛਲੇ ਕੁਝ ਹਫ਼ਤਿਆਂ ਵਿੱਚ, ਅਮਰੀਕਾ ਦੇ ਹਸਪਤਾਲਾਂ ਵਿੱਚ ਕਰੋਨਾ ਦੇ ਮਰੀਜਾਂ ਦੇ ਦਾਖਲ ਹੋਣ ਦੇ ਮਾਮਲੇ ਵਧੇ ਹਨ। 11 ਨਵੰਬਰ ਤੱਕ ਇੱਕ ਹਫ਼ਤੇ ਵਿੱਚ ਅਮਰੀਕਾ ਵਿੱਚ 16239 ਲੋਕ ਹਸਪਤਾਲ ਵਿੱਚ ਦਾਖ਼ਲ ਹੋਏ। ਇਸ ਤਰ੍ਹਾਂ, ਕੋਰੋਨਾ ਮਾਮਲਿਆਂ ਵਿੱਚ 8.6 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਸੀਡੀਸੀ ਦੇ ਨਕਸ਼ੇ ਮੁਤਾਬਕ ਅਮਰੀਕਾ ਦੇ 14 ਰਾਜਾਂ ਵਿੱਚ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ। ਅਮਰੀਕਾ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਇਕ ਵਾਰ ਫਿਰ ਤੋਂ ਸਖਤੀ ਲਾਗੂ ਹੋ ਸਕਦੀ ਹੈ। ਇਸੇ ਤਰ੍ਹਾਂ ਚੀਨ ਵਿਚ ਵੀ ਵਧਦੀ ਠੰਡ ਦੇ ਵਿਚਕਾਰ ਕੋਰੋਨਾ ਇਕ ਚੁਣੌਤੀ ਬਣਿਆ ਹੋਇਆ ਹੈ। ਇੱਥੇ ਚੇਤਾਵਨੀ ਦਿੱਤੀ ਗਈ ਹੈ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਅਕਤੂਬਰ ਮਹੀਨੇ ਵਿੱਚ ਚੀਨ ਵਿੱਚ ਕੋਰੋਨਾ ਕਾਰਨ 24 ਲੋਕਾਂ ਦੀ ਜਾਨ ਚਲੀ ਗਈ ਸੀ।

Total Views: 301 ,
Real Estate