World Cup 2023: ਭਾਰਤ ਤੇ ਆਸਟਰੇਲੀਆ ਵਿਚਾਲੇ ਹੋਵੇਗਾ ਫਾਈਨਲ ਮਹਾਂਮੁਕਾਬਲਾ

ਵਨਡੇ ਵਿਸ਼ਵ ਕੱਪ 2023 ਦਾ ਦੂਜਾ ਅਤੇ ਆਖ਼ਰੀ ਸੈਮੀਫ਼ਾਈਨਲ ਮੈਚ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨ ’ਚ ਖੇਡਿਆ ਗਿਆ। ਇਸ ਮੈਚ ਨੂੰ ਜਿੱਤ ਕੇ ਆਸਟਰੇਲੀਆ ਨੇ ਫ਼ਾਈਨਲ ਵਿਚ ਜਗ੍ਹਾ ਬਣਾ ਲਈ ਹੈ ਤੇ ਹੁਣ ਉਸ ਦੀ ਖ਼ਿਤਾਬ ਲਈ ਭਾਰਤ ਨਾਲ ਟੱਕਰ ਹੋਵੇਗੀ। ਦੱਖਣੀ ਅਫਰੀਕਾ ਦੀ ਟੀਮ ਨੇ 49.4 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ ਤੇ ਆਸਟਰੇਲੀਆ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ।ਆਸਟਰੇਲੀਆ ਲਈ ਮਿਸ਼ੇਲ ਸਟਾਰਕ ਨੇ 3, ਜੋਸ਼ ਹੇਜ਼ਲਵੁੱਡ ਨੇ 2, ਪੈਟ ਕਮਿੰਸ ਨੇ 3 ਤੇ ਟਰੈਵਿਸ ਹੈੱਡ ਨੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਆਈ ਆਸਟਰੇਲੀਆ ਦੀ ਟੀਮ ਨੂੰ ਵੀ ਕਈ ਝਟਕੇ ਲੱਗੇ। ਉੋਸ ਨੇ 7 ਵਿਕਟਾਂ ਗੁਆ ਕੇ ਟੀਚੇ ਨੂੰ ਸਰ ਕਰ ਲਿਆ ਤੇ ਉਹ ਫ਼ਾਈਨਲ ’ਚ ਪਹੁੰਚ ਗਿਆ।

Total Views: 120 ,
Real Estate