ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨੂੰ ‘ਆਪਣੇ’ ਮੁਤਾਬਕ ਚਲਾਉਣਾ ਚਾਹੁੰਦੀਆਂ ਹਨ ਸਮੇਂ ਦੀਆਂ ਸਰਕਾਰਾਂ-ਜੌੜਾ

ਕੌਮੀ ਪ੍ਰੈਸ ਦਿਵਸ ਮੌਕੇ ਪੱਤਰਕਾਰਾਂ ਦੀ ਇਕੱਤਰਤਾ ਦੌਰਾਨ ਵਿਚਾਰੇ ਮਸਲੇ

ਭੁੱਚੋ ਮੰਡੀ/ਨਥਾਣਾ, ੧੬ ਨਵੰਬਰ (ਪੱਤਰ ਪ੍ਰੇਰਕ)-ਕੌਮੀ ਪ੍ਰੈਸ ਦਿਵਸ ਮੌਕੇ ਸਥਾਨਕ ਮਿਉਂਸਪਲ
ਪਾਰਕ ਵਿਖੇ ਪੱਤਰਕਾਰਾਂ ਵਲੋਂ ਇਕੱਤਰਤਾ ਕੀਤੀ ਗਈ, ਦੌਰਾਨ ਅਜੋਕੇ ਸਮੇਂ ਪੱਤਰਕਾਰਾਂ ਨੂੰ ਦਰਪੇਸ਼
ਮੁਸ਼ਕਿਲਾਂ ਬਾਰੇ ਵਿਚਾਰ ਵਾਂਦਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ
ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਕਨਵੀਨਰ ਪਰਵਿੰਦਰ ਸਿੰਘ ਜੌੜਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ
ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨੂੰ ‘ਆਪਣੇ’ ਮੁਤਾਬਕ ਚਲਾਉਣਾ ਚਾਹੁੰਦੀਆਂ ਹਨ।
ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਜੋ ਪੱਤਰਕਾਰ ਅਤੇ ਮੀਡੀਆ ਅਦਾਰੇ ਸਰਕਾਰਾਂ ਦੀਆਂ ਬਦਨੀਅਤੀਆਂ ਅੱਗੇ
ਨਹੀਂ ਝੁਕਦੇ, ਉਨ੍ਹਾਂ ਨੂੰ ਆਪਣੇ ਸਿਆਸੀ ਵਿਰੋਧੀਆਂ ਦੀ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅਜੋਕਾ ਸਮਾਂ ਪੱਤਰਕਾਰਾਂ ਅਤੇ ਪੱਤਰਕਾਰੀ ਲਈ ਸਭ ਤੋਂ ਮੁਸ਼ਕਿਲ ਸਮਾਂ ਹੈ। ਬਾਵਜੂਦ
ਇਸ ਦੇ, ਧਰਾਤਲੀ ਪੱਤਰਕਾਰ ਬਿਨਾਂ ਕਿਸੇ ਵਿਸ਼ੇਸ਼ ਸਹੂਲਤਾਂ ਦੇ ਸਮਾਜਿਕ ਮਸਲਿਆਂ ਨੂੰ ਬੇਬਾਕੀ ਨਾਲ
ਉਭਾਰ ਰਹੇ ਹਨ, ਤਾਂ ਜੋ ਇਨ੍ਹਾਂ ਮਸਲਿਆਂ ਦੇ ਹੱਲ ਹੋਣ ਨਾਲ ਬਿਹਤਰ ਸਮਾਜ ਦੀ ਸਿਰਜਨਾ ਹੋ ਸਕੇ ਅਤੇ
ਲੋਕਾਂ ਦਾ ਜੀਵਨ ਪੱਧਰ ਉੱਚਾ ਅਤੇ ਸੁਖਾਲਾ ਹੋ ਸਕੇ। ਉਨ੍ਹਾਂ ਇਜਰਾਈਲ ਅਤੇ ਹਮਾਸ ਦੇ ਅਤਿਵਾਦੀਆਂ
ਦਰਮਿਆਨ ਚੱਲ ਰਹੇ ਯੁੱਧ ਦੌਰਾਨ ਵੱਡੀ ਗਿਣਤੀ ਵਿਚ ਮਾਰੇ ਗਏ ਪੱਤਰਕਾਰਾਂ ਦੇ ਮਾਮਲੇ ‘ਤੇ ਗਹਿਰੀ ਚਿੰਤਾ
ਪ੍ਰਗਟ ਕਰਦਿਆਂ ਇਸ ਯੁੱਧ ਦੇ ਜਲਦੀ ਸਮਾਪਤ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਪੱਤਰਕਾਰ ਭੀਮ ਸੈਣ
ਹਦਵਾਰੀਆ, ਸੁਖਨੈਬ ਸਿੰਘ ਸਿੱਧੂ, ਹਰਬੰਸ ਸਿੰਘ ਭੋਲਾ, ਹਰਮੇਲ ਸਾਗਰ ਅਤੇ ਚਰਨਜੀਤ ਸਿੰਘ ਵੀ ਹਾਜ਼ਰ
ਸਨ।
ਫੋਟੋ ਕੈਪਸ਼ਨ: ਕੌਮੀ ਪ੍ਰੈਸ ਦਿਵਸ ਮੌਕੇ ਭੁੱਚੋ ਮੰਡੀ ਦੇ ਮਿਉਂਸਪਲ ਪਾਰਕ ਵਿਖੇ ਮੀਟਿੰਗ ਦੌਰਾਨ
ਇਕੱਤਰ ਪੱਤਰਕਾਰ।

Total Views: 153 ,
Real Estate