ਚੀਨ ਦੇ ਲੁਲਿਯਾਂਗ ਵਿੱਚ ਇੱਕ ਕੋਲਾ ਕੰਪਨੀ ਦੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਵਿੱਚ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 51 ਲੋਕ ਬੁਰੀ ਤਰ੍ਹਾਂ ਸੜ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਂਕਸੀ ਸੂਬੇ ‘ਚ ਯੋਂਗਜੂ ਕੋਲਾ ਉਦਯੋਗ ਜੁਆਇੰਟ ਬਿਲਡਿੰਗ ਦੀ ਚਾਰ ਮੰਜ਼ਿਲਾ ਇਮਾਰਤ ‘ਚ ਅੱਗ ਲੱਗ ਗਈ। ਇਹ ਅੱਗ ਅੱਜ (ਵੀਰਵਾਰ) ਸਵੇਰੇ ਕਰੀਬ 7 ਵਜੇ ਲੱਗੀ। ਇਮਾਰਤ ‘ਚੋਂ ਹੁਣ ਤੱਕ 63 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ‘ਚੋਂ 51 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
Total Views: 191 ,
Real Estate



















