ਭਾਰਤੀ ਜਲਸੈਨਾ ਅਧਿਕਾਰੀਆਂ ਦੀ ਮੌਤ ਦੀ ਸਜ਼ਾ ਖਿਲਾਫ਼ ਅਪੀਲ ਦਾਖ਼ਲ ਕਰਨ ਦਾ ਅਮਲ ਜਾਰੀ

ਭਾਰਤ ਨੇ ਕਿਹਾ ਕਿ ਕਤਰ ਦੀ ਕੋਰਟ ਵੱਲੋਂ ਭਾਰਤੀ ਜਲਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਸੁਣਾਈ ਮੌਤ ਦੀ ਸਜ਼ਾ ਮਾਮਲੇ ਵਿੱਚ ਅਪੀਲ ਦਾਖਲ ਕਰਨ ਦਾ ਅਮਲ ਜਾਰੀ ਹੈ। ਭਾਰਤ ਨੇ ਕਿਹਾ ਕਿ ਉਸ ਨੂੰ ਸਕਾਰਾਤਮਕ ਨਤੀਜੇ ਦੀ ਆਸ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਇਸ ਮਸਲੇ ਨੂੰ ਲੈ ਕੇ ਕਤਰੀ ਅਥਾਰਿਟੀਜ਼ ਦੇ ਸੰਪਰਕ ਵਿੱਚ ਹੈ। ਤਰਜਮਾਨ ਨੇ ਕਿਹਾ ਕਿ ਸਰਕਾਰ ਭਾਰਤੀ ਨਾਗਰਿਕਾਂ ਨੂੰ ਕਾਨੂੰਨੀ ਤੇ ਕੌਂਸੁਲਰ ਸਹਾਇਤਾ ਦੇਣਾ ਜਾਰੀ ਰੱਖੇਗੀ।ਕਤਰੀ ਕੋਰਟ ਨੇ 26 ਅਕਤੂਬਰ ਨੂੰ ਕਥਿਤ ਜਾਸੂਸੀ ਦੇ ਦੋਸ਼ਾਂ ਨੂੰ ਲੈ ਕੇ ਅੱਠ ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਬਾਗਚੀ ਨੇ ਕਿਹਾ, ‘‘ਕੇਸ ਮੌਜੂਦਾ ਸਮੇਂ ਕਾਨੂੰਨੀ ਅਮਲ ਵਿਚ ਹੈ। ਜਿਵੇਂ ਕਿ ਅਸੀਂ ਦੱਸਿਆ ਹੈ, ਕਤਰ ਦੀ ਅਪੀਲੀ ਕੋਰਟ ਵਿੱਚ ਦਰਖਾਸਤ ਦਾਖ਼ਲ ਕਰ ਦਿੱਤੀ ਗਈ ਹੈ। ਅਸੀਂ ਕਤਰੀ ਅਥਾਰਿਟੀ

Total Views: 139 ,
Real Estate