ਛੱਤੀਸਗੜ੍ਹ ਮਿਜੋਰਮ ਅਸੈਂਬਲੀ ਲਈ ਵੋਟਾਂ ਅੱਜ

ਛੱਤੀਸਗੜ੍ਹ ਵਿੱਚ ਪਹਿਲੇ ਗੇੜ ਤਹਤਿ 20 ਸੀਟਾਂ ਤੇ ਮਿਜੋਰਮ ਅਸੈਂਬਲੀ ਦੀਆਂ ਸਾਰੀਆਂ 40 ਸੀਟਾਂ ਲਈ ਅੱਜ ਮੰਗਲਵਾਰ ਨੂੰ ਵੋਟਾਂ ਪੈ ਰਹੀਆਂ ਹਨ। ਦੋਵਾਂ ਰਾਜਾਂ ਵਿੱਚ ਵੋਟਿੰਗ ਦੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਛੱਤੀਸਗੜ੍ਹ ਵਿੱਚ ਦਸ ਸੀਟਾਂ- ਮੋਹਲਾ-ਮਾਨਪੁਰ, ਅੰਤਾਗੜ੍ਹ, ਭਾਨੂਪ੍ਰਤਾਪਪੁਰ, ਕਾਂਕੇਰ, ਕੇਸ਼ਕਾਲ, ਕੌਂਡਾਗਾਓਂ, ਨਾਰਾਇਣਪੁਰ, ਦਾਂਤੇਵਾੜਾ, ਬੀਜਾਪੁਰ ਤੇ ਕੌਂਟਾ ਵਿੱਚ ਸਵੇਰੇ 7 ਤੋਂ ਸ਼ਾਮੀਂ 3 ਵਜੇ ਤੱਕ ਜਦੋਂਕਿ ਬਾਕੀ ਬਚਦੀਆਂ ਦਸ ਸੀਟਾਂ- ਖੈਰਾਗੜ੍ਹ, ਡੋਂਗਰਗੜ੍ਹ, ਰਾਜਨੰਦਗਾਓਂ, ਡੋਂਗਰਗਾਓਂ, ਖੁੱਜੀ, ਪੰਡਾਰੀਆ ਤੇ ਕਾਵਰਧਾ ਬਸਤਰ, ਜਗਦਲਪੁਰ ਤੇ ਚਤਿਰਕੋਟ ਵਿੱਚ ਸਵੇਰੇ 8 ਤੋਂ ਸ਼ਾਮ ਪੰਜ ਵਜੇ ਤੱਕ ਪੋਲਿੰਗ ਹੋਵੇਗੀ। ਪਹਿਲੇ ਗੇੜ ਵਿੱਚ 25 ਮਹਿਲਾਵਾਂ ਸਣੇ ਕੁੱਲ 223 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ 40,78,681 ਵੋਟਰਾਂ ਵੱਲੋਂ ਕੀਤਾ ਜਾਵੇਗਾ। ਕੁੱਲ 5304 ਪੋਲਿੰਗ ਬੂਥ ਸਥਾਪਤਿ ਕੀਤੇ ਗਏ ਹਨ ਤੇ ਚੋਣ ਡਿਊਟੀ ’ਤੇ 25,249 ਵਿਅਕਤੀ ਤਾਇਨਾਤ ਰਹਿਣਗੇ। ਪਹਿਲੇ ਗੇੜ ਦੀਆਂ 20 ਸੀਟਾਂ ਵਿਚੋਂ 12 ਅਨੁਸੂਚਤਿ ਜਾਤੀ ਤੇ ਅਨੁਸੂਚਤਿ ਕਬੀਲਿਆਂ ਲਈ ਰਾਖਵੀਆਂ ਹਨ। ਛੱਤੀਸਗੜ੍ਹ ਵਿੱਚ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ ਭਲਕੇ ਈਵੀਐੱਮਜ਼ ਵਿੱਚ ਬੰਦ ਹੋ ਜਾਵੇਗੀ, ਉਨ੍ਹਾਂ ਵਿੱਚ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਸੰਸਦ ਮੈਂਬਰ ਦੀਪਕ ਬੈਜ ਆਦਿ ਸ਼ਾਮਲ ਹਨ।

Total Views: 251 ,
Real Estate