ਕੈਨੇਡਾ ਦੇ ਹਾਈ ਕਮਿਸ਼ਨ ’ਚ ਹੋਇਆ ਧਮਾਕਾ, 2 ਦੀ ਮੌਤ

ਸੋਮਵਾਰ ਨੂੰ ਨਾਈਜੀਰੀਆ ਦੀ ਰਾਜਧਾਨੀ ਅਬੂਜਾ ’ਚ ਕੈਨੇਡਾਹਾਈ ਕਮਿਸ਼ਨ ’ਚ ਹੋਏ ਇੱਕ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਅਤੇ 2 ਜਖ਼ਮੀ ਹੋ ਗਏ।ਜਿੰਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਤੋਂ ਬਾਅਦ ਕੈਨੇਡਾ ਨੇ ਨਾਈਜੀਰੀਆ ਦੀ ਰਾਜਧਾਨੀ ’ਚ ਆਪਣੇ ਹਾਈ ਕਮਿਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਐਫਸੀਟੀ ਫਾਇਰ ਸਰਵਿਸ ਦੇ ਮਰਸੀ ਡਗਲਸ ਨੇ ਦੱਸਿਆ ਕਿ ਜਨਰੇਟਰ ਬਿਲਡਿੰਗ ਦੇ ਅੰਦਰ ਇੱਕ ਟੈਂਕਰ ਵਿੱਚ ਧਮਾਕਾ ਹੋਇਆ । ਜਿਸ ਕਾਰਨ ਜਨਰੇਟਰ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਲਈ ਕੰਮ ਕਰਦੇ 2 ਵਿਅਕਤੀਆਂ ਦੀ ਮੌਤ ਹੋ ਗਈ । ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਨੇ ਐਕਸ ’ਤੇ ਇੱਕ ਪੋਸਟ ’ਚ ਦੱਸਿਆ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਨਾਈਜੀਰੀਆ ’ਚ ਸਾਡੇ ਹਾਈ ਕਮਿਸ਼ਨ ’ਚ ਇੱਕ ਧਮਾਕਾ ਹੋਇਆ ਸੀ। ਉਨ੍ਹਾਂ ਅੱਗੇ ਲਿਖਿਆ ਮੈਂ ਇਸ ਦੁਖਾਂਤ ’ਚ ਮਾਰੇ ਗਏ ਦੋ ਲੋਕਾਂ ਦੇ ਪਰਿਵਾਰਾਂ ਨੂੰ ਦਿਲੀ ਸੰਵੇਦਨਾ ਭੇਜਦੀ ਹਾਂ। ਓਟਾਵਾ ਨੇ ਨਾਈਜੀਰੀਆ ਲਈ ਆਪਣੀ ਯਾਤਰਾ ਸਲਾਹ ਨੂੰ ਅਪਡੇਟ ਕਰਦਿਆਂ ਕਿਹਾ ਕਿ ਹਾਈ ਕਮਿਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ।

Total Views: 224 ,
Real Estate