ਮੋਗਾ ਦੇ ਅਜੀਤਵਾਲ ‘ਚ ਵਾਪਰੇ ਹਾਦਸੇ ਕਾਰਨ ਹਾਦਸੇ ਕਾਰਨ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਫਾਜ਼ਲਿਕਾ ਦੇ ਪਿੰਡ ਓਹਜਾ ਵਾਲੀ ਤੋਂ ਲੁਧਿਆਣਾ ਦੇ ਬੱਦੋਵਾਲ ਜਾ ਰਹੀ ਬਰਾਤੀਆਂ ਦੀ ਕਾਰ ਖੜ੍ਹੇ ਟਰਾਲੇ ਨਾਲ ਟਕਰਾ ਗਈ। ਹਾਦਸੇ ਵਿੱਚ ਲਾੜੇ ਸਮੇਤ 3 ਦੀ ਮੌਤ ਹੋ ਗਈ। 4 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਜਗਰਾਉਂ ਦੇ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਵਿਚ ਡੋਲੀ ਵਾਲੀ ਕਾਰ ਨੁਕਸਾਨੀ ਗਈ। ਲਾੜੇ ਸਮੇਤ ਤਿੰਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਹ ਬਰਾਤ ਫਾਜ਼ਿਲਕਾ ਤੋਂ ਲੁਧਿਆਣਾ ਜਾ ਰਹੀ ਸੀ।
Total Views: 200 ,
Real Estate
















