ਹਿਮਾਚਲ: 9 ਦਿਨਾਂ ‘ਚ ਤੀਜੇ ਪੈਰਾਗਲਾਈਡਿੰਗ ਪਾਇਲਟ ਦੀ ਮੌਤ

ਵਿਸ਼ਵ ਪ੍ਰਸਿੱਧ ਪੈਰਾਗਲਾਈਡਿੰਗ ਸਾਈਟ ਬੀੜ ਬਿਲਿੰਗ ਵਿਚ ਇੱਕ ਹੋਰ ਪਾਇਲਟ ਦੀ ਮੌਤ ਹੋ ਗਈ ਹੈ। ਰੂਸੀ ਪਾਇਲਟ ਦੀ ਲਾਸ਼ ਉਡਾਣ ਦੇ ਤਿੰਨ ਦਿਨ ਬਾਅਦ ਬਰਾਮਦ ਕੀਤੀ ਗਈ ਸੀ। ਫਿਲਹਾਲ ਘਾਟੀ ‘ਚ ਪੈਰਾਗਲਾਈਡਿੰਗ ਦੌਰਾਨ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ 9 ਦਿਨਾਂ ‘ਚ ਇਹ ਤੀਜੀ ਮੌਤ ਹੈ। ਫਿਲਹਾਲ ਮੌਕੇ ਤੋਂ ਪਾਇਲਟ ਦੀ ਲਾਸ਼ ਬਰਾਮਦ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਰੂਸੀ ਪਾਇਲਟ ਦੇ ਪਿਛਲੇ ਵੀਰਵਾਰ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਹਾਲਾਂਕਿ, ਇਸ ਪਾਇਲਟ ਦਾ ਵਿਸ਼ਵ ਕੱਪ ਤੋਂ ਪਹਿਲਾਂ ਦੇ ਟੂਰਨਾਮੈਂਟ ਨਾਲ ਕੋਈ ਸਬੰਧ ਨਹੀਂ ਸੀ। ਲਾਪਤਾ ਹੋਣ ਤੋਂ ਬਾਅਦ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੀ ਬਚਾਅ ਟੀਮ ਨੇ ਨਾਨਹਰ ਤੋਂ 3300 ਮੀਟਰ ਦੀ ਉਚਾਈ ਤੋਂ ਲਾਸ਼ ਨੂੰ ਬਾਹਰ ਕੱਢਿਆ।

Total Views: 86 ,
Real Estate