ਟਰੰਪ ਦਾ ਮੁੜ ਰਾਸ਼ਟਰਪਤੀ ਬਣਨਾ ਅਮਰੀਕਾ ਲਈ ਖ਼ਤਰਾ : ਨਿੱਕੀ ਹੈਲੀ

ਅਮਰੀਕੀ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੈਲੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਨਿਸ਼ਾਨਾ ਸਾਧਿਆ ਹੈ। ਨਿੱਕੀ ਹੈਲੀ ਨੇ ਕਿਹਾ ਕਿ ਜੇਕਰ ਡੋਨਾਲਡ ਟਰੰਪ 2024 ’ਚ ਚੋਣਾਂ ਜਿੱਤ ਜਾਂਦੇ ਹਨ ਤਾਂ ਦੇਸ਼ ’ਚ ਚਾਰ ਸਾਲ ਤਕ ਅਰਾਜਕਤਾ ਫੈਲ ਸਕਦੀ ਹੈ ਜੋ ਅਮਰੀਕਾ ਲਈ ਖ਼ਤਰਨਾਕ ਸਾਬਤ ਹੋਵੇਗਾ। ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੇ ਕਪਤਾਨ ਦੀ ਲੋੜ ਹੈ ਜੋ ਇਸ ਨੂੰ ਸਥਿਰ ਰੱਖੇ ਅਤੇ ਇਸ ਨੂੰ ਡੁੱਬਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਇਹ ਗੱਲ ਲਾਸ ਵੇਗਾਸ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਦਿਆਂ ਕਹੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਟਰੰਪ ਨੂੰ ਅਪਣੀਆਂ ਇਜ਼ਰਾਈਲ ਪੱਖੀ ਨੀਤੀਆਂ ਦਾ ਸਿਹਰਾ ਵੀ ਦਿਤਾ। ਹੈਲੀ ਨੇ ਰਿਪਬਲਿਕਨ ਯਹੂਦੀ ਗਠਜੋੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਇਤਿਹਾਸ ਵਿਚ ਦਰਜ ਹੋਵੇਗਾ ਕਿ ਡੋਨਾਲਡ ਟਰੰਪ ਇਜ਼ਰਾਈਲ ਪੱਖੀ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਦਾ ਈਰਾਨ ਸਮਝੌਤੇ ਤੋਂ ਬਾਹਰ ਨਿਕਲਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣਾ ਵੱਡੀ ਗ਼ਲਤੀ ਸੀ। ਮੈਂ ਰਾਸ਼ਟਰਪਤੀ ਟਰੰਪ ਨੂੰ ਕ੍ਰੈਡਿਟ ਦੇਣ ਵਿਚ ਖ਼ੁਸ਼ ਹਾਂ ਜਿਸ ਦੇ ਉਹ ਹੱਕਦਾਰ ਹਨ।

Total Views: 370 ,
Real Estate