ਮਿਸ਼ਨ ਸ਼ਕਤੀ ਦੇ ਪ੍ਰੀਖਣ ਨਾਲ ਪੁਲਾੜ ‘ਚ ਮਲਬਾ ਫੈਲਿਆ – ਨਾਸਾ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਭਾਰਤ ਦੇ ਮਿਸ਼ਨ ਸ਼ਤਕੀ ਨੂੰ ਖਤਰਨਾਕ ਦੱਸਦੇ ਹੋਏ ਕਿਹਾ ਕਿ ਇਹ ਅਸਵੀਕਾਰ ਯੋਗ ਹੈ । ਕਿਉਂਕਿ ਭਾਰਤ ਵੱਲੋਂ ਡੇਗੇ ਗਏ ਉਪਗ੍ਰਹਿ ਨਾਲ ਪੁਲਾੜ ‘ਚ 400 ਟੁਕੜਿਆਂ ਦਾ ਮਲਬਾ ਖਿਲਰ ਗਿਆ ਹੈ । ਜਿਸ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉਪਰ 44 ਫੀਸਦੀ ਖ਼ਤਰਾ ਵੱਧ ਗਿਆ ਹੈ।
ਇੱਕ ਰਿਪੋਰਟ ਮੁਤਾਬਿਕ , ਨਾਸਾ ਦੇ ਐਡਮਨਿਸਟਰ ਜਿਸ ਬ੍ਰਾਡਡੇਸਟਾਈਨ ਨੇ ਟਾਊਨਹਾਲ ‘ਚ ਸੰਬੋਧਨ ਕਰਨ ਹੋਏ ਕਿਹਾ , ‘ ਭਾਰਤ ਵੱਲੋਂ ਡੇਗੇ ਗਏ ਉਪਗ੍ਰਹਿ ਮਗਰੋਂ ਨਾਸਾ ਨੇ ਪੁਲਾੜ ਵਿੱਚ ਮਲਬੇ ਦੇ 400 ਟੁਕੜਿਆਂ ਦੀ ਪਛਾਣ ਕੀਤੀ ਹੈ।’
ਉਹਨਾਂ ਕਿਹਾ ਹਾਲੇ ਤੱਕ ਅਸੀਂ ਫਿਲਹਾਲ 60 ਟੁਕੜਿਆਂ ਦਾ ਪਤਾ ਲਗਾਇਆ ਹੈ , ਇਹ ਸਾਰੇ 10 ਸੈਂਟੀਮੀਟਰ ਤੋਂ ਵੱਡੇ ਹਨ। 60 ਵਿੱਚ 24 ਟੁਕੜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਉਪਰ ਚਲੇ ਗਏ ਹਨ, ਬਾਕੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਬ੍ਰਾਈਡੇਸ਼ਟਾਈਨ ਨੇ ਕਿਹਾ ਇਹ ਘਟਨਾ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਅਤੇ ਪੁਲਾੜ ਯਾਤਰੀਆਂ ਲਈ ਇੱਕ ਨਵੇ ਜੋਖਿ਼ਮ ਵੱਧ ਗਏ ਹਨ।
ਉਹਨਾਂ ਕਿਹਾ ਕਿ ਅਸੀਂ ਭਾਰਤ ਦੇ ਏਸੈਟ ਤਜ਼ਰਬੇ ਤੋਂ ਹੋਏ ਪ੍ਰਭਾਵਾਂ ਦੇ ਬਾਰੇ ਹਰ ਘੰਟੇ ਕੁਝ ਨਵੀਂ ਜਾਣਕਾਰੀ ਲੈ ਰਹੇ ਹਾਂ । ਪਿਛਲੇ ਹਫ਼ਤੇ ਤੋਂ ਸਟੇਸ਼ਨ ਕੇਂਦਰ ਨੂੰ ਛੋਟੇ ਕਾਲੇ ਕਨਾਂ ਵਾਲੇ ਮਲਬੇ ਤੋਂ ਖਤਰਾ 44 ਫੀਸਦੀ ਤੱਕ ਵੱਧ ਗਿਆ ਹੈ। ਹਾਲਾਂਕਿ , ਇਸ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਅਤੇ ਯਾਤਰੀ ਸੁਰੱਖਿਅਤ ਹਨ। ਜੇ ਸਾਨੂੰ ਮਲਬਾ ਹਟਾਉਣ ਦੀ ਜਰੂਰਤ ਹੋਈ ਤਾਂ ਅਸੀਂ ਇਸਨੂੰ ਹਟਾਵਾਂਗੇ।
ਬ੍ਰਾਈਡੇਸ਼ਟਾਈਨ ਨੇ ਕਿਹਾ , ‘ ਇਸ ਤਰ੍ਹਾਂ ਦੀ ਗਤੀਵਿਧੀਆਂ ਲੰਬੇ ਸਮੇਂ ਤੱਕ ਨਹੀਂ ਅਤੇ ਮਾਨਵ ਪੁਲਾੜ ਗੱਡੀ ਦੇ ਅਨਕੂਲ ਨਹੀਂ ਹਨ।’
ਉਹਨਾ ਕਿਹਾ ਇਹ ਖਤਰਨਾਕ ਹੈ ਅਤੇ ਇਸ ਤਰ੍ਹਾਂ ਦੇ ਪ੍ਰਯੋਗਾਂ ਨਾਲ ਪੁਲਾੜ ਵਿੱਚ ਮਲਬਾ ਫੈਲਦਾ ਹੈ ਅਤੇ ਜਦੋਂ ਇੱਕ ਦੇਸ਼ ਅਜਿਹਾ ਕਰਦਾ ਹੈ ਤਾਂ ਦੂਜਿਆਂ ਦੇਸ਼ਾਂ ਨੂੰ ਵੀ ਲੱਗਦਾ ਕਿ ਸਾਨੂੰ ਵੀ ਅਜਿਹਾ ਕਰਨਾ ਚਾਹੀਦਾ । ਇਹ ਅਸਵੀਕਾਰਯੋਗ ਹੈ।
ਉਨ੍ਹਾਂ ਕਿਹਾ , ਇਹ ਚੰਗੀ ਗੱਲ ਹੈ ਕਿ ਇਹ ਮਲਬਾ ਧਰਤੀ ਦੀ ਸਤਹਿ ਤੋਂ ਕਾਫੀ ਹੇਠਾਂ ਵੱਲ ਹੈ , ਇਹ ਸਾਰੇ ਟੁਕੜੇ ਨਸ਼ਟ ਹੋ ਜਾਣਗੇ। 2007 ਵਿੱਚ ਚੀਨ ਵੱਲੋਂ ਕੀਤੇ ਗਏ ਉਪਗ੍ਰਹਿ ਰੋਧੀ ਤਜ਼ਰਬੇ ਵਿੱਚ ਦਾ ਮਲਬਾ ਹਾਲੇ ਵੀ ਪੁਲਾੜ ‘ਚ ਪਿਆ ਅਤੇ ਉਸ ਨਾਲ ਅਸੀਂ ਜੂਝ ਰਹੇ ਹਾਂ।
ਅਮਰੀਕਾ ਨੇ ਪੁਲਾੜ ਅਤੇ ਉਸਦੇ ਉਪਗ੍ਰਹਿਾਂ ਤੋਂ ਸੰਭਾਵਿਤ ਟੱਕਰ ਦੇ ਜੋਖਿ਼ਮ ਨੂੰ ਦੇਖਦੇ ਹੋਏ ਇਸ ਮਲਬੇ ਦਾ ਪਤਾ ਲਗਾਇਆ ਹੈ।
ਉਹਨਾਂ ਕਿਹਾ , ‘ਮੌਜੂਦਾ ਸਮੇਂ ਅਸੀਂ ਉਹ 10 ਸੈਂਟੀਮੀਟਰ ਦੇ 23,000 ਟੁਕੜਿਆਂ ਦਾ ਪਤਾ ਲਗਾ ਰਹੇ ਹਾਂ , ਇਸ ਨਾਲ ਪੁਲਾੜ ‘ਚ ਮਲਬੇ ਦੇ ਲਗਭਗ 10,000 ਟੁਕੜੇ ਵੀ ਸ਼ਾਮਿਲ ਹਨ, ਜਿੰਨ੍ਹਾਂ ਵਿੱਚ ਲਗਭਗ 3000 ਟੁਕੜੇ 2007 ਵਿੱਚ ਚੀਂ ਦੇ ਉਪਗ੍ਰਹਿ ਰੋਧੀ ਪ੍ਰੀਖਣ ਨਾਲ ਫੈਲੇ ਸੀ ।’

Total Views: 278 ,
Real Estate