ਦਰਬਾਰਾ ਸਿੰਘ ਗੁਰੂ ਨੂੰ ਟਿਕਟ ਦੇ ਕੇ ਬਾਦਲ ਪਰਿਵਾਰ ਨੇ ਬੇਅਦਬੀ ਘਟਨਾਵਾਂ ਤੇ ਮੋਹਰ ਲਾਈ

ਬਠਿੰਡਾ/ 2 ਅਪਰੈਲ/
ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਥਾਪਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸਨ ਵੱਲੋਂ ਬੇਅਦਬੀ ਘਟਨਾਵਾਂ ਦੀ ਰਿਪੋਰਟ ਜਾਰੀ ਕਰਨ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ, ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਦਿੱਤੀ ਮੁਆਫ਼ੀ ਤੇ ਬਹਿਬਲ ਕਲਾਂ ਤੇ ਕੋਟਕਪੂਰਾਂ ਦੇ ਗੋਲੀ ਕਾਂਡਾਂ ਸਬੰਧੀ ਦੇਸ ਵਿਦੇਸ ਵਿੱਚ ਬਾਦਲ ਪਰਿਵਾਰ ਤੇ ਅਕਾਲੀ ਦਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਜਗਤ ਇਹਨਾਂ ਘਟਨਾਵਾਂ ਸਬੰਧੀ ਬਾਦਲ ਪਰਿਵਾਰ ਤੇ ਅਕਾਲੀ ਦਲ ਨੂੰ ਜੁਮੇਵਾਰ ਠਹਿਰਾ ਰਿਹਾ ਹੈ, ਪਰੰਤੂ ਅਕਾਲੀ ਦਲ ਵੱਲੋਂ ਇਹਨਾਂ ਘਟਨਾਵਾਂ ਨਾਲ ਸਬੰਧ ਹੋਣ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ। ਲੋਕ ਸਭਾ ਦੀਆਂ ਚੋਣਾਂ ਲਈ ਹਲਕਾ ਫਤਹਿਗੜ੍ਹ ਸਾਹਿਬ ਤੋਂ ਸ੍ਰੀ ਦਰਬਾਰਾ ਸਿੰਘ ਗੁਰੂ ਨੂੰ ਅਕਾਲੀ ਦਲ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਮੁੜ ਸਿੱਖ ਜਗਤ ਇਹ ਮਹਿਸੂਸ ਕਰ ਰਿਹਾ ਹੈ, ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਇੱਕ ਵਾਰ ਫੇਰ ਬੇਅਦਬੀ ਘਟਨਾਵਾਂ ਦੇ ਹੱਕ ਵਿੱਚ ਮੋਹਰ ਲਾ ਦਿੱਤੀ ਹੈ।
ਪੰਜਾਬ ਵਿੱਚ ਹੋਈਆਂ ਬੇਅਦਬੀ ਘਟਨਾਵਾਂ ਪਿਛਲੀ ਅਕਾਲੀ ਭਾਜਪਾ ਦੀ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਹੀ ਹੋਈਆਂ, ਜਦੋਂ ਸ੍ਰ: ਸੁਖਬੀਰ ਸਿੰਘ ਬਾਦਲ ਅਕਾਲੀ ਦੀ ਪ੍ਰਧਾਨਗੀ ਕਰ ਰਹੇ ਸਨ। ਉਹਨਾਂ ਦੇ ਰਾਜ ਕਾਲ ਦੌਰਾਨ ਹੀ ਬਹਿਬਲ ਅਤੇ ਕੋਟਕਪੂਰਾ ਵਿੱਚ ਗੋਲੀਕਾਂਡ ਕੀਤੇ ਗਏ, ਉਹਨਾਂ ਦੇ ਰਾਜ ਵਿੱਚ ਹੀ ਉਹਨਾਂ ਦੀ ਰਬੜ ਦੀ ਮੋਹਰ ਜਾਣੇ ਜਾਂਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਨੇ ਡੇਰਾ ਸੱਚਾ ਸੌਦਾ ਨੂੰ ਬਿਨਾਂ ਮੰਗਿਆ ਮੁਆਫ਼ੀ ਦੇ ਕੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਅਕਾਲੀ ਦਲ ਦੇ ਹੱਕ ਵਿੱਚ ਭੁਗਤਣ ਦਾ ਰਾਹ ਪੱਧਰਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਉਪਰੰਤ ਡੂੰਘਾਈ ਨਾਲ ਜਾਂਚ ਪੜਤਾਲ ਕਰਵਾ ਕੇ ਉਕਤ ਘਟਨਾਵਾਂ ਸਬੰਧੀ ਸੱਚ ਸਾਹਮਣੇ ਲਿਆਂਦਾ ਜਾਵੇਗਾ।
ਮੌਜੂਦਾ ਕਾਂਗਰਸ ਸਰਕਾਰ ਸਥਾਪਤ ਹੋਣ ਤੇ ਰਾਜ ਸਰਕਾਰ ਵੱਲੋਂ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸਨ ਸਥਾਪਤ ਕੀਤਾ ਗਿਆ, ਜਿਸਦੀ ਰਿਪੋਰਟ ਜਾਰੀ ਹੋਣ ਤੇ ਇਹ ਸੱਚ ਸਾਹਮਣੇ ਆਇਆ ਕਿ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਹੋਰ ਆਗੂ ਮੌਕੇ ਦੀ ਅਫ਼ਸਰਸ਼ਾਹੀ ਨਾਲ ਮਿਲ ਕੇ ਵੋਟਾਂ ਹਾਸਲ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹੇ। ਇਹਨਾਂ ਮਾਮਲਿਆਂ ਸਬੰਧੀ ਥਾਨਾ ਮੁਖੀ ਤੋਂ ਲੈ ਕੇ ਜਿਲ੍ਹਾ ਪੁਲਿਸ ਮੁਖੀ, ਆਈ ਜੀ ਤੇ ਡੀ ਜੀ ਪੀ ਤੱਕ ਨੂੰ ਦੋਸ਼ੀ ਮੰਨਿਆਂ ਗਿਆ ਹੈ ਅਤੇ ਉਹ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਵਿਦੇਸ਼ ਵਿੱਚ ਸਿੱਖ ਜਗਤ ਬੇਅਦਬੀ ਤੇ ਗੋਲੀਕਾਂਡਾਂ ਲਈ ਬਾਦਲ ਪਰਿਵਾਰ ਨੂੰ ਜੁਮੇਵਾਰ ਠਹਿਰਾਉਣ ਲੱਗੀਆਂ। ਅਕਾਲੀ ਦਲ ਵਿੱਚ ਸਾਮਲ ਪੁਰਾਣੇ ਟਕਸਾਲੀ ਤੇ ਸਾਫ਼ ਸੁਥਰੇ ਅਕਸ਼ ਵਾਲੇ ਆਗੂ ਦਲ ਨੂੰ ਛੱਡ ਕੇ ਪਾਸੇ ਹੋ ਗਏ। ਬਾਦਲ ਪਰਿਵਾਰ ਨੂੰ ਲੋਕਾਂ ਤੱਕ ਪਹੁੰਚ ਕਰਨ ਵਿੱਚ ਸਮੱਸਿਆ ਪੈਦਾ ਹੋ ਗਈ, ਅਜਿਹੀ ਸਥਿਤੀ ਵਿੱਚ ਪਾਰਟੀ ਸੁਪਰੀਮੋ ਸ੍ਰ: ਬਾਦਲ ਹਮੇਸਾਂ ਕਹਿੰਦੇ ਰਹੇ ਕਿ ਕੋਈ ਵੀ ਸਿੱਖ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਭਾਈਵਾਲ ਨਹੀਂ ਬਣ ਸਕਦਾ ਅਤੇ ਨਾ ਹੀ ਕੋਈ ਸਰਕਾਰ ਅਜਿਹਾ ਕਰਨਾ ਚਾਹੁੰਦੀ ਹੁੰਦੀ ਹੈ।
ਆਮ ਸਿੱਖ ਸ੍ਰ: ਬਾਦਲ ਦੀ ਕਹਿਣੀ ਤੇ ਵਿਸਵਾਸ ਕਰਦੇ ਰਹਿੰਦੇ ਹਨ ਅਤੇ ਉਹ ਉਹਨਾਂ ਦੇ ਇਸ ਸਪਸਟੀਕਰਨ ਨੂੰ ਵੀ ਹੁੰਗਾਰਾ ਮਿਲਿਆ। ਪਰ ਬੀਤੇ ਦਿਨ ਪਾਰਟੀ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸ੍ਰ: ਦਰਬਾਰਾ ਸਿੰਘ ਗੁਰੂ ਨੂੰ ਅਕਾਲੀ ਦਾ ਉਮੀਦਵਾਰ ਐਲਾਨ ਕੇ ਮੁੜ ਬੇਅਦਬੀ ਘਟਨਾਵਾਂ ਦੇ ਹੱਕ ਵਿੱਚ ਮੋਹਰ ਲਾ ਦਿੱਤੀ ਹੈ, ਕਿਉਂਕਿ ਇੱਕ ਬੇਅਦਬੀ ਘਟਨਾ ਦੇ ਵਿਰੋਧ ਵਿੱਚ ਰੋਸ਼ ਪ੍ਰਗਟ ਕਰਦੇ ਲੋਕਾਂ ਤੇ ਚਲਾਈ ਗੋਲੀ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੀ ਮੌਤ ਸਬੰਧੀ ਸ੍ਰੀ ਦਰਬਾਰਾ ਸਿੰਘ ਗੁਰੂ ਵਿਰੁੱਧ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਸੁਣਵਾਈ ਅਧੀਨ ਹੈ। ਇੱਥੇ ਇਹ ਵਰਨਣਯੋਗ ਹੈ ਕਿ 2 ਫਰਵਰੀ 1986 ਵਿੱਚ ਜਿਲ੍ਹਾ ਜ¦ਧਰ ਦੇ ਸ਼ਹਿਰ ਨਕੋਦਰ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪੰਜ ਸਰੂਪ ਅਗਨ ਭੇਂਟ ਹੋ ਗਏ ਸਨ। ਇਸ ਦੁਖਦਾਈ ਘਟਨਾ ਦੇ ਵਿਰੁੱਧ 4 ਫਰਵਰੀ 1986 ਨੂੰ ਉਸ ਸ਼ਹਿਰ ਵਿੱਚ ਰੋਸ਼ ਪ੍ਰਗਟ ਕੀਤਾ ਜਾ ਰਿਹਾ ਸੀ। ਪੁਲਿਸ ਨੇ ਰੋਸ਼ ਪ੍ਰਗਟ ਕਰਦੇ ਲੋਕਾਂ ਤੇ ਅੰਨ੍ਹਵਾਹ ਗੋਲੀਆਂ ਚਲਾ ਕੇ ਚਾਰ ਨੌਜਵਾਨਾਂ, ਬਲਧੀਰ ਸਿੰਘ ਰਾਮਗੜ੍ਹ, ਹਰਮਿੰਦਰ ਚਲੂਪਰ, ਝਿਲਮਣ ਸਿੰਘ ਗੌਰਸੀਆ ਤੇ ਰਵਿੰਦਰ ਸਿੰਘ ਲਿੱਤਰਾਂ ਨੂੰ ਕਤਲ ਕਰ ਦਿੱਤਾ ਸੀ।
ਜਦ ਇਹ ਗੋਲੀਕਾਂਡ ਵਾਪਰਿਆ ਉਸ ਸਮੇਂ ਜ¦ਧਰ ਜਿਲ੍ਹੇ ਦਾ ਵਧੀਕ ਡਿਪਟੀ ਕਮਿਸਨ ਸ੍ਰੀ ਦਰਬਾਰਾ ਸਿੰਘ ਗੁਰੂ ਅਤੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਇਜ਼ਹਾਰ ਆਲਮ ਸਨ। ਆਪਣੀ ਆਪਣੀ ਸਰਵਿਸ ਤੋਂ ਸੇਵਾਮੁਕਤ ਹੋਣ ਉਪਰੰਤ ਦੋਵੇਂ ਹੀ ਸ੍ਰੋਮਣੀ ਅਕਾਲੀ ਦਲ ਵਿੱਚ ਸਾਮਲ ਹੋ ਗਏ ਅਤੇ ਦੋਵਾਂ ਨੂੰ ਪਾਰਟੀ ਵਿੱਚ ਅਹਿਮ ਅਹੁਦੇ ਦਿੱਤੇ ਗਏ। ਜਦੋਂ ਕਿ ਜਿੱਥੇ ਸ੍ਰੀ ਗੁਰੂ ਨੂੰ ਇਸ ਗੋਲੀਕਾਂਡ ਲਈ ਜੁਮੇਵਾਰ ਠਹਿਰਾਇਆ ਜਾ ਰਿਹਾ ਸੀ, ਉ¤ਥੇ ਇਜ਼ਹਾਰ ਆਲਮ ਨੂੰ ਇਸ ਕਾਂਡ ਸਮੇਤ ਅਨੇਕਾਂ ਸਿੱਖ ਨੌਜਵਾਨਾਂ ਨੂੰ ਆਲਮ ਸੈਨਾ ਵੱਲੋਂ ਮਾਰ ਮੁਕਾਉਣ ਦੀ ਚਰਚਾ ¦ਬਾ ਸਮਾਂ ਚਲਦੀ ਰਹੀ ਸੀ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਨਕੋਦਰ ਵਿਖੇ ਹੋਏ ਇਸ ਗੋਲੀਕਾਂਡ ਸਬੰਧੀ ਸ੍ਰੀ ਦਰਬਾਰਾ ਸਿੰਘ ਗੁਰੂ, ਸ੍ਰੀ ਇਜ਼ਹਾਰ ਆਲਮ ਅਤੇ ਹੋਰਾਂ ਵਿਰੁੱਧ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਰਿੱਟ ਦਾਇਰ ਕੀਤੀ ਗਈ ਸੀ, ਜੋ ਸੁਣਵਾਈ ਅਧੀਨ ਹੈ।
ਸ੍ਰੀ ਦਰਬਾਰਾ ਸਿੰਘ ਗੁਰੂ ਨੂੰ ਅਕਾਲੀ ਦਲ ਦਾ ਉਮੀਦਵਾਰ ਬਣਾਉਣ ਤੇ ਜਿੱਥੇ ਨਕੋਦਰ ਗੋਲੀ ਕਾਂਡ ਦੇ ਮ੍ਰਿਤਕਾਂ ਦੇ ਪਰਿਵਾਰ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਨੇ ਉਹਨਾਂ ਦੇ ਜਖ਼ਮਾਂ ਤੇ ਮੁੜ ਲੂਣ ਛਿੜਕ ਕੇ ਜਖਮਾਂ ਨੂੰ ਦੁਬਾਰਾ ਹਰਾ ਕਰ ਦਿੱਤਾ ਹੈ, ਉ¤ਥੇ ਆਮ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਇਸ ਐਲਾਨ ਨਾਲ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੇ ਪੰਜਾਬ ਵਿੱਚ ਹੋਈਆਂ ਬੇਅਦਬੀ ਘਟਨਾਵਾਂ ਤੇ ਦੁਬਾਰਾ ਮੋਹਰ ਲਾ ਦਿੱਤੀ ਹੈ। ਲੋਕ ਸਭਾ ਹਲਕਾ ਬਠਿੰਡਾ ਤੋਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਸ੍ਰ: ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸਨ ਨੇ ਹੀ ਸਪਸਟ ਕਰ ਦਿੱਤਾ ਸੀ ਕਿ ਬੇਅਦਬੀ ਘਟਨਾਵਾਂ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੈ, ਹੁਣ ਦਰਬਾਰਾ ਸਿੰਘ ਗੁਰੂ ਨੂੰ ਟਿਕਟ ਦੇਣ ਨਾਲ ਇਸ ਸੱਚ ਨੂੰ ਹੋਰ ਬਲ ਮਿਲਿਆ ਹੈ।
ਬਲਵਿੰਦਰ ਸਿੰਘ ਭੁੱਲਰ, ਬਠਿੰਡਾ
098882-75913

Total Views: 263 ,
Real Estate