ਨਿਠਾਰੀ ਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਅਤੇ ਮਨਿੰਦਰ ਸਿੰਘ ਪੰਧੇਰ ਨੂੰ ਅਲਾਹਾਬਾਦ ਹਾਈਕੋਰਟ ਨੇ ਅੱਜ ਬਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਵਿੱਚ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਲੜਕੀਆਂ ਨਾਲ ਬਲਾਤਕਾਰ ਅਤੇ ਉਨ੍ਹਾਂ ਦੇ ਕਤਲ ਕਰਨ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਾਲ 2005-06 ਵਿੱਚ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਨੋਇਡਾ ਦੇ ਇੱਕ ਮਕਾਨ ਕੋਲੋਂ ਨਾਲੇ ਵਿੱਚੋਂ ਮਨੁੱਖੀ ਕੰਕਾਲ ਮਿਲੇ ਸਨ।ਪੰਧੇਰ ਮਕਾਨ ਦਾ ਮਾਲਕ ਸੀ ਤੇ ਕੋਲੀ ਉਸ ਦਾ ਨੌਕਰ।ਮਾਮਲੇ ਦੀ ਬਾਅਦ ਵਿੱਚ ਸੀਬੀਆਈ ਨੇ ਜਾਂਚ ਕੀਤੀ ਸੀ ਤੇ ਕੋਲੀ ਤੇ ਪੰਧੇਰ ਖਿਲਾਫ ਕਤਲ,ਬਲਾਤਕਾਰ,ਅਗਵਾ ਤੇ ਸਬੂਤ ਨਸ਼ਟ ਕਰਨ ਦੇ 16 ਮਾਮਲੇ ਦਰਜ ਕੀਤੇ ਸਨ।
Total Views: 194 ,
Real Estate



















