
ਇੰਡੀਆਨਾਪੋਲਿਸ ਵਿਚ ਸੜਕ ਹਾਦਸੇ ਕਾਰਨ 42 ਸਾਲਾ ਭਾਰਤੀ-ਅਮਰੀਕੀ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ 12 ਅਕਤੂਬਰ ਨੂੰ ਇੰਡੀਆਨਾਪੋਲਿਸ ਨੇੜੇ ਗ੍ਰੀਨਵੁੱਡ ਵਿੱਚ ਹੋਇਆ, ਜਿਸ ਵਿੱਚ ਗੰਭੀਰ ਜ਼ਖ਼ਮੀ ਸੁਖਵਿੰਦਰ ਸਿੰਘ ਦੀ 13 ਅਕਤੂਬਰ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ 1996 ਵਿੱਚ 15 ਸਾਲ ਦੀ ਉਮਰ ਵਿੱਚ ਅਮਰੀਕਾ ਆਇਆ ਸੀ, ਜਿਸ ਕਾਰ ਨੂੰ ਉਹ ਚਲਾ ਰਿਹਾ ਸੀ, ਉਹ ਉਲਟੀ ਲੇਨ ਵਿੱਚ ਜਾ ਵੜੀ ਅਤੇ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਟਕਰਾ ਗਈ।
Total Views: 264 ,
Real Estate



















