
ਭਾਜਪਾ ਐੱਮਪੀ ਨਿਸ਼ੀਕਾਂਤ ਦੂਬੇ ਨੇ ਟੀਐੱਮਸੀ ਆਗੂ ਮਹੂਆ ਮੋਇਤਰਾ ’ਤੇ ਸੰਸਦ ਵਿੱਚ ਸਵਾਲ ਪੁੱਛਣ ਲਈ ਇੱਕ ਕਾਰੋਬਾਰੀ ਤੋਂ ਰਿਸ਼ਵਤ ਲੈਣ ਦੇ ਦੋਸ਼ ਲਾਏ ਹਨ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਜਾਂਚ ਕਮੇਟੀ ਕਾਇਮ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਐੱਮਪੀ ਮੋਇਤਰਾ ਨੇ ਕਿਹਾ ਕਿ ਉਹ ਸਪੀਕਰ ਵੱਲੋਂ ਦੂਬੇ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਮੁਕੰਮਲ ਹੋ ਜਾਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਿਸੇ ਵੀ ਕਾਰਵਾਈ ਦਾ ਸੁਆਗਤ ਕਰਦੇ ਹਨ। ਇਸ ਦੌਰਾਨ ਸੰਸਦ ਮੈਂਬਰ ਮੋਇਤਰਾ ਨੇ ਵੀ ‘X’ ਉੱਤੇ ਵੀ ਕਈ ਸੁਨੇਹੇ ਪਾਉਂਦਿਆਂ ਐੱਮਪੀ ਦੂਬੇ ਦਾ ਨਾਂ ਲਏ ਬਗੈਰ ਨਿਸ਼ਾਨੇ ਸਾਧੇ ਅਤੇ ਅਡਾਨੀ ਸਮੂਹ ’ਤੇ ਵੀ ਨਿਸ਼ਾਨਾ ਸੇਧਿਆ।
Total Views: 387 ,
Real Estate



















