ਮੀਂਹ ਤੇ ਗੜਿਆਂ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ

ਗੁਰਦਾਸਪੁਰ ਦੇ ਕਈ ਹਿੱਸਿਆਂ ਵਿਚ ਅੱਜ ਸਵੇਰ ਤੋਂ ਹੀ ਰੁਕ ਰੁਕ ਕੇ ਪਏ ਮੀਂਹ ਕਾਰਨ ਤਿਆਰ ਝੋਨੇ ਦੀ ਫ਼ਸਲ ਨੁਕਸਾਨੀ ਗਈ। ਕਲਾਨੌਰ ਵਿੱਚ ਮੀਂਹ ਦੇ ਨਾਲ ਗੜੇ ਵੀ ਪਏ। ਮੌਸਮ ਵਿਭਾਗ ਵੱਲੋਂ ਅਗਾਊਂ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਵੇਲੇ ਝੋਨੇ ਦਾ ਸੀਜ਼ਨ ਸਿਖਰ ’ਤੇ ਹੈ ਅਤੇ ਕਿਸਾਨਾਂ ਵੱਲੋਂ ਫ਼ਸਲਾਂ ਦੀ ਕਟਾਈ ਕਰਕੇ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਜਾ ਰਹੀ ਹੈ ਪਰ ਇਸ ਮੀਂਹ ਅਤੇ ਗੜਿਆਂ ਕਾਰਨ ਝੋਨੇ ਦੀ ਵਾਢੀ ਕੁੱਝ ਦਿਨਾਂ ਤੱਕ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ ਕੁੱਝ ਖੇਤਰਾਂ ਵਿੱਚ ਮੀਂਹ ਨਾਲ ਗੜੇਮਾਰੀ ਕਾਰਨ ਕਈ ਥਾਵਾਂ ’ਤੇ ਪਰਮਲ ਦੀਆਂ ਮੁੰਜਰਾਂ ਵਿਚੋਂ ਦਾਣੇ ਝੜ ਗਏ ਹਨ।

Total Views: 444 ,
Real Estate