ਮੁਕਤਸਰ ਵਾਲਾ ਵਕੀਲ ਮਾਰ ਗਿਆ ਯੂ-ਟਰਨ, ਬਾਰ ਐਸੋਸੀਏਸ਼ਨ ਨੇ ਲਾਇਸੈਂਸ ਖ਼ਾਰਜ ਕਰਨ ਦੀ ਕੀਤੀ ਸਿਫਾਰਿਸ਼

ਮੁਕਤਸਰ ਦੇ ਵਕੀਲ ਵਰਿੰਦਰ ਸਿੰਘ ਜਿਸ ਦਾ ਪਿਛਲੇ ਦਿਨੀਂ ਉਨ੍ਹਾਂ ਦਾ ਪੁਲਿਸ ਨਾਲ ਵਿਵਾਦ ਹੋਇਆ ਸੀ ਹੁਣ ਯੂ-ਟਰਨ ਲੈ ਲਿਆ ਹੈ। ਵਕੀਲ ਨੇ ਮੁਕਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਮ ਇਕ ਪੱਤਰ ਲਿਖਿਆ ਹੈ ਜਿਸਦਾ ਉਤਾਰਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ, ਵਧੀਕ ਡਾਇਰੈਕਟਰ ਜਨਰਲ ਪੁਲਿਸ, ਇੰਨਟੈਲੀਜੈਂਸ ਪੰਜਾਬ ਕਮ ਸੁਪਰਵਾਇਜ਼ਰੀ ਅਫ਼ਸਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਪ੍ਰਧਾਨ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲਾਅ ਭਵਨ ਚੰਡੀਗੜ੍ਹ, ਪ੍ਰਧਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋ. ਰਜਿ. ਸੈਕਟਰ 1 ਚੰਡੀਗੜ੍ਹ ਨੂੰ ਭੇਜਿਆ ਹੈ। ਇਸ ਪੱਤਰ ’ਚ ਵਕੀਲ ਵਰਿੰਦਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਦਾ ਪੁਲਿਸ ਨਾਲ ਵਿਵਾਦ ਹੋਇਆ ਸੀ। ਉਸ ਨੇ ਕਿਹਾ ਕਿ ਹੁਣ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੇਰਾ ਗਿਲਾ ਸ਼ਿਕਵਾ ਦੂਰ ਹੋ ਗਿਆ ਹੈ। ਇਸ ਘਟਨਾ ’ਚ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ ਮੰਦਭਾਗਾ ਹੈ।

ਵਕੀਲ ਦੀ ਚਿੱਠੀ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਕਤਸਰ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੂੰ ਤੁਰੰਤ ਬਾਰ ਵਿੱਚੋਂ ਕੱਢਿਆ ਜਾਵੇ ਅਤੇ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਨੂੰ ਬੇਨਤੀ ਕੀਤੀ ਜਾਵੇ ਕਿ ਵਰਿੰਦਰ ਸਿੰਘ ਸੰਧੂ ਦਾ ਲਾਇਸੈਂਸ ਹਮੇਸ਼ਾ ਲਈ ਖ਼ਤਮ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਵਰਿੰਦਰ ਸਿੰਘ ਦੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸ ਨੂੰ ਸਮੁੱਚੇ ਕਾਨੂੰਨੀ ਭਾਈਚਾਰੇ ਨਾਲ ਧੋਖਾ ਕਰਾਰ ਦਿੱਤਾ।

Total Views: 294 ,
Real Estate