ਆਪਣੇ ਲਈ ਨਹੀਂ ਬਣਾਈ 420 ਨੰਬਰ ਸੀਟ?

ਭਾਰਤ ਦੀ ਨਵੀਂ ਸੰਸਦ ਵਿੱਚ ਲੋਕ ਸਭਾ ਦੀਆਂ 888 ਤੇ ਰਾਜ ਸਭਾ ਦੀਆਂ 384 ਸੀਟਾਂ ਹਨ ਪਰ ਸੀਟ ਨੰਬਰ 420 ਨਹੀਂ ਹੈ। ਭਾਰਤੀ ਸੰਸਦ ਵਿੱਚ ਕੋਈ 420 ਨੰਬਰ ਸੀਟ ਨਹੀਂ ਹੈ। ਪੁਰਾਣੀ ਸੰਸਦ ਦੇ ਲੋਕ ਸਭਾ ਚੈਂਬਰ ਵਿੱਚ ਕੋਈ ਸੀਟ 420 ਨੰਬਰ ਨਹੀਂ ਹੈ। 420 ਨੰਬਰ ਸੀਟ ਉਪਰ 420 ਦੀ 419-ਏ ਨੰਬਰ ਲਿਖਿਆ ਹੋਇਆ ਹੈ। ਸੋ ਸੀਟ ਨੰਬਰ 420 ਨੂੰ ਸੀਟ ਨੰਬਰ 419-ਏ ਮੰਨਿਆ ਗਿਆ ਹੈ। ਓਡੀਸ਼ਾ ਤੋਂ ਚਾਰ ਵਾਰ ਸੰਸਦ ਰਹਿ ਚੁੱਕੇ ਬੈਜਯੰਤ ਜੈ ਪਾਂਡਾ ਨੇ ਵੀ ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਇੱਕ ਫੋਟੋ ਪੋਸਟ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਸੀਟ ਨੰਬਰ 420 ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਦੱਸਿਆ ਸੀ ਕਿ ਸੀਟ ਨੰਬਰ 420 ਨੂੰ 419-ਏ ਨੰਬਰ ਦਿੱਤਾ ਗਿਆ ਹੈ।
ਭਾਰਤੀ ਦੰਡਾਵਲੀ ਦੀ ਧਾਰਾ 420 ਬੇਈਮਾਨ, ਧੋਖੇਬਾਜ਼ ਉੱਪਰ ਲਾਈ ਜਾਂਦੀ ਹੈ। ਆਮ ਤੌਰ ਤੇ 420 ਸ਼ਬਦ ਬੇਈਮਾਨ, ਧੋਖੇਬਾਜ਼ ਲੋਕਾਂ ਆਦਿ ਲਈ ਵਰਤਿਆ ਜਾਂਦਾ ਹੈ। ਇਸ ਲਈ ਇਹ ਨੰਬਰ ਸੰਸਦ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹਾਂਲਾਕਿ ਇਸ ਬਾਰੇ ਕੋਈ ਸਰਕਾਰੀ ਤੌਰ ਤੇ ਅਧਿਕਾਰਿਤ ਪੁਸ਼ਟੀ ਨਹੀਂ ਹੈ।

https://twitter.com/PandaJay/status/487987223761915905

Total Views: 995 ,
Real Estate