ਬੰਗਲੌਰ ਤੋਂ ਸਾਂ ਫਰਾਂਸਿਸਕੋ 280 ਯਾਤਰੀ ਲੈ ਕੇ ਜਾ ਰਹੀ ਏਅਰ ਇੰਡੀਆ ਉਡਾਣ ਦੀ ਐਮਰਜੈਂਸੀ ਲੈਡਿੰਗ

ਬੰਗਲੌਰ ਤੋਂ 280 ਤੋਂ ਵੱਧ ਵਿਅਕਤੀਆਂ ਨੂੰ ਲੈ ਕੇ ਸਾਂ ਫਰਾਂਸਿਸਕੋ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਅਲਾਸਕਾ ਸ਼ਹਿਰ ਵੱਲ ਮੋੜ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਸਮੱਸਿਆ ਨੂੰ ਹੱਲ ਕਰਨ ਤੋਂ ਬਾਅਦ ਫਲਾਈਟ ਏਆਈ 175 ਨੇ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸਾਂ ਫਰਾਂਸਿਸਕੋ ਪੁੱਜੀ। ਬੀ777 ਜਹਾਜ਼ ਨੂੰ ਜਦੋਂ ਸਾਂ ਫਰਾਂਸਿਸਕੋ ਜਾਂਦੇ ਸਮੇਂ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਨੂੰ ਅਲਾਸਕਾ ਦੇ ਸ਼ਹਿਰ ਐਂਕਰੇਜ ਵੱਲ ਮੋੜ ਦਿੱਤਾ ਗਿਆ ਸੀ। ਜਹਾਜ਼ ‘ਤੇ 280 ਤੋਂ ਵੱਧ ਲੋਕ ਸਵਾਰ ਸਨ ਅਤੇ ਚਾਰ ਘੰਟੇ ਦੀ ਦੇਰੀ ਤੋਂ ਬਾਅਦ ਫਲਾਈਟ ਆਪਣੀ ਮੰਜ਼ਿਲ ‘ਤੇ ਉਤਰੀ।

Total Views: 158 ,
Real Estate