ਗ਼ੈਰ ਕੇਸਾਧਾਰੀ ਅਦਾਕਾਰ ਵਲੋਂ ‘ਕਿਰਪਾਨ’ ਪਾ ਕੇ ਗੀਤ ਫਿਲਮਾਏ ਜਾਣ ਦੇ ਮਾਮਲੇ ਵਿਚ ‘ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਸਿੱਖ ਤਾਲਮੇਲ ਕਮੇਟੀ ਨੇ ਮੁਕੱਦਮਾ ਦਰਜ ਕਰਵਾਇਆ ਹੈ। ਇਸ ਦੇ ਤਹਿਤ ਅਦਾਕਾਰ ਮੀਜ਼ਾਨ ਜਾਫਰੀ, ਡਾਇਰੈਕਟਰ ਰਾਧੀਕਾ ਰਾਓ ਤੇ ਵਿਨੇ ਸਪਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਵਿਰੁਧ ਧਾਰਾ 295-ਏ ਲਗਾਈ ਗਈ ਹੈ।ਇਹ ਗੀਤ ਟੀ-ਸੀਰੀਜ਼ ਕੰਪਨੀ ਦੇ ਯੂ ਟੀਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਫ਼ਿਲਮ ਦੀ ਟੀਮ ਵਿਰੁਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ ਕਰ ਲਿਆ ਹੈ।
Total Views: 179 ,
Real Estate



















