ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ‘ਚ ਹੁਣ ਤੱਕ ਘੱਟੋ-ਘੱਟ 70 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 52 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਮੱਧ ‘ਚ ਸਥਿਤ ਵਪਾਰਕ ਜ਼ਿਲ੍ਹੇ ‘ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਫਾਇਰਫਾਈਟਰਜ਼ ਨੇ ਹੁਣ ਤੱਕ 73 ਲਾਸ਼ਾਂ ਨੂੰ ਮੌਕੇ ਤੋਂ ਕੱਢ ਲਿਆ ਹੈ।ਇਸ ਘਟਨਾ ਵਿਚ ਇੱਕ ਬੱਚੇ ਦੀ ਵੀ ਜਾਨ ਚਲੀ ਗਈ ਹੈ। ਇਸ ਦੌਰਾਨ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਜਿਸ ਇਮਾਰਤ ਵਿਚ ਅੱਗ ਲੱਗੀ ਸੀ, ਉਸ ਇਮਾਰਤ ਦੀ ਵਰਤੋਂ ਬੇਘਰੇ ਲੋਕਾਂ ਲਈ ਗੈਰ-ਸਰਕਾਰੀ ਰਿਹਾਇਸ਼ ਵਜੋਂ ਕੀਤੀ ਜਾ ਰਹੀ ਸੀ ।
Total Views: 146 ,
Real Estate



















