ਅਮਰੀਕਾ ਦੇ ਓਹਾਇਓ ‘ਚ ਇੱਕ ਘਰ ‘ਚੋਂ ਪਰਿਵਾਰ ਦੇ ਸਾਰੇ ਜੀਅ ਮ੍ਰਿਤਕ ਪਾਏ ਗਏ ਹਨ। 24 ਅਗਸਤ ਦੀ ਸ਼ਾਮ ਨੂੰ ਪੁਲਿਸ ਨੇ ਤਿੰਨ ਬੱਚਿਆਂ ਸਣੇ ਪਰਿਵਾਰ ਦੇ ਪੰਜ ਲੋਕਾਂ ਨੂੰ ਮ੍ਰਿਤਕ ਪਾਇਆ। ਸਥਾਨਕ ਮੀਡੀਆ ਮੁਤਾਬਕ ਪੁਲਿਸ ਇਸ ਘਟਨਾ ਦਾ ਕਾਰਨ ਘਰੇਲੂ ਝਗੜਾ ਦੱਸ ਰਹੀ ਹੈ। ਐਨਬੀਸੀ ਨਿਊਜ਼ ਮੁਤਾਬਕ ਪੁਲਿਸ ਇਸ ਘਟਨਾ ਦੀ ਹੱਤਿਆ-ਖੁਦਕੁਸ਼ੀ ਵਜੋਂ ਜਾਂਚ ਕਰ ਰਹੀ ਹੈ। ਇਸ ਘਟਨਾ ਬਾਰੇ ਯੂਨੀਅਨ ਟਾਊਨ ਪੁਲਿਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਡਨਹੈਮ ਪਰਿਵਾਰ ਦੇ ਸਾਰੇ ਪੰਜ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ। ਇਹ ਪਰਿਵਾਰ ਐਕਰੋਨ ਤੋਂ ਲਗਭਗ 15 ਮੀਲ ਦੂਰ ਲੇਕ ਟਾਊਨਸ਼ਿਪ ਵਿੱਚ ਰਹਿੰਦਾ ਸੀ। ਮ੍ਰਿਤਕ ਜੇਸਨ (46) ਮੇਲਿਸਾ (42) ਅਤੇ ਉਨ੍ਹਾਂ ਦੇ ਬੱਚਿਆਂ ਰੇਨੀ (15), ਅੰਬਰ (12) ਅਤੇ ਇਵਾਨ (9) ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
Total Views: 384 ,
Real Estate



















