ਕੀ ਕੈਨੇਡਾ ਦੀ ਮੌਜੂਦਾ ਸੱਚਾਈ ਇਹੀ ਹੈ ?

ਹਰਪ੍ਰੀਤ ਸਿੰਘ ਕੈਨੇਡਾ ਦੇ ਨਾਮ ਹੇਠ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਉਸ ਵੱਲੋਂ ਲਿਖਿਆ ਗਿਆ ਹੈ ਕਿ, ” ਮੈ ਲਿਖਤ ਦੇ ਆਰੰਭ ਵਿੱਚ ਹੀ ਸਾਫ ਸਪੱਸਟ ਕਰ ਦੇਵਾ ਮੈ ਕੈਨੇਡਾ ਦੀ ਮੌਜੂਦਾ ਸੱਚਾਈ ਨੂੰ ਬਿਆਨ ਕਰਨ ਲੱਗਾ ਹਾਂ ,ਹੋ ਸਕਦਾ ਕਿਸੇ ਨੂੰ ਮੇਰੀ ਲਿਖਤ ਕੌੜੀ ਲੱਗੇ .ਰੋਜਾਨਾ ਕੈਨੇਡਾ ਵਾਸਤੇ ਪੰਜਾਬ ਵਿੱਚੋ ਪੜ੍ਹਨ ਆ ਰਹੇ ਜਵਾਕਾਂ ਦੀ ਜਿੰਦਗੀ ਬੇਹੱਦ ਦੁੱਖ ਮੁਸੀਬਤ ਵਿੱਚੋ ਗੁਜਰ ਰਹੀ ਹੈ .ਜੋ ਲੜਕੀਆਂ ਹਨ ਬਹੁਗਿਣਤੀ ਕੁਰਾਹੇ ਪੈ ਚੁੱਕੀਆਂ ਹਨ ਮੁੰਡੇ ਚੋਰੀਆਂ ਦੇ ਵਿੱਚ ਫਸ ਰਹੇ ਹਨ .ਮੈ ਹਰੇਕ ਪੱਖ ਨੂੰ ਪੂਰੀ ਇਮਾਨਦਾਰੀ ਨਾਲ ਸਾਹਮਣੇ ਰੱਖਣ ਦਾ ਯਤਨ ਕਰਾਂਗਾ .ਇਸ ਵੇਲੇ ਕੈਨੇਡਾ ਆਰਥਿਕ ਹਾਲਾਤਾਂ ਦੀ ਮਾਰ ਝੱਲ ਰਿਹਾ ਹੈ ਜਿਸ ਦਾ ਵੱਡਾ ਕਾਰਨ ਕੋਵਿਡ ਦੇ ਨਾਲ ਨਾਲ ਟੋਰੰਟੋ ਖੇਤਰ ਵਿੱਚ ਇੰਟਰਨੈਸਨਲ ਸਿਖਿਆਰਥੀਆਂ ਦਾ ਧੜਾ ਧੜ ਆਉਣਾ ਹੈ .ਘਰਾਂ ਦੀਆਂ ਕੀਮਤਾਂ ਏਨੀਆਂ ਵੱਧ ਚੁੱਕੀਆਂ ਹਨ ਜਿੱਥੇ ਪਹਿਲਾ ਘਰ 25 ਸਾਲ ਵਿੱਚ ਕਰਜਾ ਮੁਕਤ ਹੋਣਾ ਸੀ ਹੁਣ ਸਿੱਧਾ 40 ਤੇ ਜਾ ਹੋਵੇਗਾ ਉਹ ਵੀ ਉਨ੍ਹਾਂ ਲੋਕਾਂ ਦਾ ਜੋ ਪੁਰਾਣੇ ਆਏ ਹਨ ਜਿਹੜੇ ਹੁਣ ਆ ਰਹੇ ਹਨ ਉਹ ਤਾ ਘਰ ਲੈਣ ਦਾ ਸੁਪਨਾ ਵੀ ਨਾ ਲੈਣ .ਵਿਆਜ ਦਰਾ ਅਸਮਾਨ ਨੂੰ ਹੱਥ ਲਾ ਰਹੀਆਂ ਹਨ . ਇੱਕ ਘਰ ਵਿੱਚ 10 ਤੋ 15 ਲੋਕ ਰਹਿਣ ਵਾਸਤੇ ਮਜਬੂਰ ਹਨ ਜੋ ਬੇਸਮਿੰਟਾਂ ਨੇ ਉਨ੍ਹਾਂ ਦਾ ਸ਼ੇਅਰ ਕਮਰਾ ਰੈਂਟ 400 ਤੋ 500 ਡਾਲਰ ਹੈ ਤਕਰੀਬਨ ਹਰੇਕ 2 ਬੈੱਡਰੂਮ ਬੇਸਮਿੰਟ ਵਿੱਚ 6 ਲੋਕ ਵਾੜੇ ਹੋਏ ਹਨ .ਕੋਈ ਪ੍ਰਾਈਵੇਸੀ ਨਹੀਂ ਹੈ .ਬਹੁਗਿਣਤੀ ਮੁੰਡੇ ਕੁੜੀਆਂ ਵਿਆਹ ਕਰਵਾਏ ਬਿਨਾ ਪਤੀ ਪਤਨੀ ਬਣ ਰਹਿ ਰਹੇ ਹਨ .ਨੌਕਰੀਆਂ ਦਾ ਬੁਰਾ ਹਾਲ ਹੈ ਜੇ ਕਿਤੇ ਮਿਲਦੀ ਹੈ ਤਾ ਮਸਾ 10 ਡਾਲਰ ਘੰਟਾ ਉਹ ਵੀ ਕਈ ਕਈ ਮਹੀਨੇ ਤਨਖਾਹ ਨਹੀਂ ਮਿਲਦੀ ਕਿਉਂ ਕੀ ਕੈਸ਼ ਤੇ ਨਾ ਕੋਈ ਸਬੂਤ ਨਾ ਕੋਈ ਬੋਲ ਸਕੇ .ਜਵਾਕਾਂ ਨੂੰ ਸੋਸ਼ਲ ਇਂਸੋਰਸ ਭਾਵ ਸਰਕਾਰੀ ਨੀਤੀ ਤਹਿਤ ਸਿਰਫ 20 ਘੰਟੇ ਕੰਮ ਦੀ ਆਗਿਆ ਹੈ .ਜਿਸ ਨਾਲ ਤਾ ਖਾਣ ਪੀਣ ਦਾ ਜੁਗਾੜ ਮਸਾਂ ਪੂਰਾ ਹੁੰਦਾ .ਕੱਪੜੇ ਘੁੰਮਣ ਫਿਰਨ ਰੈਂਟ ਰੱਬ ਆਸਰੇ ਹੈ .ਜਿਸ ਤੇ ਚੱਲਦੇ ਹੋਏ ਬਹੁਗਿਣਤੀ ਲੜਕੀਆਂ ਜਿਸਮ ਫਰੋਸੀ ਦੇ ਧੰਦੇ ਵਿੱਚ ਹਨ ਬਰੈਮਪਟਨ ਵਿੱਚ 50 ਤੋ 80 ਡਾਲਰ ਵਿੱਚ ਕੁੜੀਆਂ ਅੰਕਲਾ ,ਟਰੱਕ ਟੈਕਸੀ ਡਰਾਈਵਰਾਂ ਦੇ ਜਾਲ ਵਿੱਚ ਹਨ .ਵੱਖ ਵੱਖ ਜਗਾ ਦੁਕਾਨਾਂ ਹਨ ਜਿੱਥੇ ਬੈਠ ਇਹ ਸਭ ਚੱਲਦਾ ਹੈ .ਇੱਕ ਵੇਬਸਾਈਟ leolist ਹੈ ਉਸ ਤੇ ਸਰੇਆਮ ਨੰਬਰ ਪਾ ਕੇ ਬੁਲਾਵਾ ਦੇਦੀਆਂ ਹਨ .ਘਰ ਪਰਿਵਾਰ ਵਾਸਤੇ ਵੱਖਰਾ ਨੰਬਰ ਗਾਹਕ ਵਾਸਤੇ ਹੋਰ .ਇਸ ਤਰਾਂ ਸੌਖਾ ਪੈਸਾ ਬਣ ਜਾਂਦਾ ਹੈ ਦਿਨ ਵਿੱਚ 3 ਗਾਹਕ ਕੀਤੇ 250 ਕੈਸ਼ ਬਣਾਇਆ ਤੇ ਅਰਾਮ ਫ਼ਰਮਾਇਆ .ਮੁੰਡੇ ਕਾਰਾਂ ਚੋਰੀ ਵਿੱਚ ਬਹੁਤ ਅੱਗੇ ਜਾ ਚੁੱਕੇ ਹਨ ਜਿੱਥੋਂ ਮੁੜਨਾ ਔਖਾ ਹੈ .ਨਸ਼ੇ ਦੀ ਮਾਰ ਭਾਰੀ ਪੈ ਰਹੀ ਹੈ ਜਿਸ ਨਾਲ ਰੋਜਾਨਾ ਕਈ ਮੌਤ ਹੋਣ ਵਾਰੇ ਸੁਣਾਈ ਦੇਦਾ ਹੈ ਪਰ ਰਿਸ਼ਤੇਦਾਰਾਂ ਸਾਕ ਸਬੰਧੀਆਂ ਨੂੰ ਦਿਲ ਦਾ ਦੌਰਾ ਆਖ ਪਰਦਾ ਢੱਕਣ ਦਾ ਯਤਨ ਹੁੰਦਾ ਹੈ .ਪੰਜਾਬੀ ਹੀ ਪੰਜਾਬੀਆਂ ਦਾ ਖੂਨ ਚੂਸ ਰਹੇ ਹਨ ਖਾਸ ਕਰਕੇ ਕਈ ਢਾਬਿਆਂ ਵਾਲੇ ਲੜਕੀਆਂ ਦਾ ਜਿਸਮਾਨੀ ਸੋਸਣ ਕਰਦੇ ਹਨ .ਤਕਰੀਬਨ ਹਰੇਕ ਲੜਕੀ ਬਿਨਾ ਵਿਆਹੇ 5/7 ਨਾਲ ਰਾਤ ਬਿਤਾ ਚੁੱਕੀ ਹੁੰਦੀ ਹੈ .ਬਹੁਤ ਲੜਕੀਆਂ ਸਿਆਣੀਆਂ ਵੀ ਹਨ ਜੋ ਅਣਖ ਗੈਰਤ ਨਾਲ ਮਿਹਨਤ ਕਰਦੀਆਂ ਹਨ ਪਰ ਕੋਈ ਟਾਵੀ ਟੱਲੀ ਹੋਵੇਗੀ ਜੋ boyfrind ਲੈ ਕੇ ਨਾ ਘੁੰਮਦੀ ਹੋਵੇ ਸਰੇਆਮ ਸੜਕਾਂ ਤੇ ਕਾੰਟੋ ਖੇਡ ਦੀਆਂ ਹਨ .ਮੁੰਡੇ ਬੜੇ ਅੱਗੇ ਲੰਘੇ ਹੋਏ ਹਨ ਉਹ ਕਈਆਂ ਨਾਲ ਕਲੋਲਾਂ ਕਰਦੇ ਹਨ .ਬਾਹਲੇ ਮੁੰਡੇ ਤਾ ਜਿਸਮ ਨੋਚਣ ਤੇ ਦਾਰੂ ਸਿੱਕਾ ਵੀ ਕੁੜੀਆਂ ਸਿਰ ਤੇ ਚਲਾਉਂਦੇ ਹਨ .ਮੁੰਡਿਆਂ ਨੇ ਖਰਚੇ ਏਨੇ ਵਧਾ ਰੱਖੇ ਹਨ ਗੱਡੀਆਂ ਲੈ ਘੁੰਮਣਾ ਸੌਂਕ ਸਮਝਦੇ ਹਨ ਗੱਡੀ ਵਾਲਿਆਂ ਦੀ ਓਨੀ ਕਮਾਈ ਨਹੀਂ ਜਿਨ੍ਹਾਂ ਇਂਸੋਰਸ ਤੇਲ ਪਾਣੀ ਦਾ ਖਰਚਾ ਹੈ .ਰੋ ਪਿੱਟ ਕੇ 1200 ਕੁ ਡਾਲਰ ਮਹੀਨਾ ਬਣਦਾ ਪਰ ਖਰਚੇ ਵੱਧ ਹਨ .ਜਿਸ ਕਰਕੇ ਜਵਾਕ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਦੁਨੀਆ ਛੱਡ ਰਹੇ ਹਨ .ਜੋ ਇਸ ਵੇਲੇ ਵਰਤਾਰਾ ਚੱਲ ਰਿਹਾ 100 ਵਿੱਚੋ 20 ਕੁਵਾਰੀਆ ਮਾਵਾਂ ਦਾ ਰੂਪ ਧਾਰ ਜਵਾਕ ਨੂੰ ਕੁੱਖ ਅੰਦਰ ਦਫ਼ਨ ਕੀਤਾ ਜਾ ਰਿਹਾ ਹੈ .ਬਰੈਮਪਟਨ ਵਿੱਚ ਹੋਰ ਕਾਰੋਬਾਰ ਨਾਲੋਂ ਕਾਮਣੀ ਦੀਆਂ ਗੋਲੀਆਂ ਦਾ ਕਾਰੋਬਾਰ ਪੂਰੇ ਜੋਬਨ ਤੇ ਹੈ .ਜੇ ਪੰਜਾਬੀਓ ਤੁਸੀਂ ਆਪਣੇ ਜਵਾਕ ਕੈਨੇਡਾ ਭੇਜਣੇ ਹੀ ਹਨ ਤਾ ਘੱਟੋ ਘੱਟ 15 ਲੱਖ ਰੁਪਏ ਵੱਖਰਾ ਖਰਚਾ ਸਾਲ ਦਾ ਨਾਲ ਦੇਵੋ ਫੇਰ ਜਵਾਕ ਬੋਝ ਤੋ ਬਚਣਗੇ ਨਹੀਂ ਤਾ ਪੈਸਾ ਵੀ ਗਿਆ ਤੇ ਨਿਆਣੇ ਵੀ .ਜੇ ਕਿਸੇ ਨੂੰ ਕੋਈ ਸਵਾਲ ਹੋਵੇ ਮੈਨੂੰ whatsapp ਕਰ ਸਕਦਾ, ਹਰਪ੍ਰੀਤ ਸਿੰਘ, 001-647-549-1493

ਅਜਿਹੇ ਅੰਕੜਿਆਂ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਕਹਿਣਾ ਮੁਸ਼ਿਕਿਲ ਹੈ , ਇਹ ਅੰਕੜੇ ਆਏ ਕਿੱਥੋਂ ਹਨ ਲਿਖਤ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਹੈ ।

Total Views: 321 ,
Real Estate