ਪਾਕਿਸਤਾਨ ਵਿੱਚ ਇੱਕ ਸੈ*ਕਸ ਸਕੈਂਡਲ ਸਾਹਮਣੇ ਆਇਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੈ*ਕਸ ਸਕੈਂਡਲ ਵੀ ਕਿਹਾ ਜਾ ਰਿਹਾ ਹੈ, ਜਿਸ ਵਿਚ 5500 ਲੜਕੀਆਂ ਦੀਆਂ ਅਸ਼ਲੀਲ ਵੀਡੀਓਜ਼ ਪੁਲਿਸ ਨੂੰ ਮਿਲੀਆਂ ਹਨ। ਇਹ ਸਕੈਂਡਲ ਪੂਰੀ ਦੁਨੀਆ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਜੇ ਪਾਸੇ, ਪਾਕਿਸਤਾਨ ਦੇ ਉੱਚ ਸਿੱਖਿਆ ਕਮਿਸ਼ਨ (ਐਚਈਸੀ) ਨੇ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ (ਆਈਯੂਬੀ) ਘੁਟਾਲੇ ਦੀ ਜਾਂਚ ਲਈ ਇੱਕ ਉੱਚ-ਸ਼ਕਤੀਸ਼ਾਲੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਤਿੰਨ ਉਪ ਕੁਲਪਤੀ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹੋਣਗੇ। ਪੀੜਤ ਲੜਕੀਆਂ ਨੂੰ ਪਹਿਲਾਂ ਨਸ਼ੇ ਦਾ ਆਦੀ ਬਣਾਇਆ ਗਿਆ, ਫਿਰ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਅਤੇ ਉਨ੍ਹਾਂ ਤੋਂ ਜੋ ਮਰਜ਼ੀ ਕਰਵਾਇਆ ਗਿਆ।
ਇਸ ਮਾਮਲੇ ‘ਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹ ਕੰਮ ਕਈ ਸਾਲਾਂ ਤੋਂ ਚੱਲ ਰਿਹਾ ਸੀ। ਕੁੜੀਆਂ ਨੂੰ ਵਜ਼ੀਫੇ ਦਾ ਲਾਲਚ ਦੇ ਕੇ ਫੀਸਾਂ ਮੁਆਫ਼ ਕਰਨ ਦੇ ਬਹਾਨੇ ਫਸਾਇਆ ਜਾਂਦਾ ਸੀ। ਪੁਲਿਸ ਨੂੰ ਹੁਣ ਤੱਕ ਵਿਦਿਆਰਥਣਾਂ ਦੀਆਂ 5500 ਵੀਡੀਓਜ਼ ਮਿਲ ਚੁੱਕੀਆਂ ਹਨ। ਪੁਲਿਸ ਵਾਲੇ ਕਹਿ ਰਹੇ ਹਨ ਕਿ ਕੁੜੀਆਂ ਨੂੰ ਬਚਾਉਣਾ ਸਾਡਾ ਕੰਮ ਨਹੀਂ ਹੈ।
ਪਾਕਿਸਤਾਨੀ ਯੂਨੀਵਰਸਿਟੀ ‘ਚ ਦੁਨੀਆ ਦਾ ਸਭ ਤੋਂ ਵੱਡਾ ਸੈ*ਕਸ ਸਕੈਂਡਲ , ਵਿਦਿਆਰਥਣਾਂ ਦੀਆਂ 5500 ਅਸ਼ਲੀਲ ਵੀਡੀਓਜ਼ ਪੁਲਿਸ ਨੂੰ ਮਿਲੀਆਂ
Total Views: 566 ,
Real Estate
















