ਉੱਤਰ ਪ੍ਰਦੇਸ਼ ‘ਚ ਕਾਨਪੁਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮਰਨ ਵਾਲੇ ਵਿਅਕਤੀ ਦੀ ਲਾਸ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਉਨਾਓ ਜ਼ਿਲ੍ਹੇ ਦੇ ਪੂਰਵਾ ਕੋਤਵਾਲੀ ਇਲਾਕੇ ਵਿੱਚ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮਰਨ ਵਾਲੇ ਧਨੀਰਾਮ ਦੀ ਪਤਨੀ ਅਤੇ ਤਿੰਨ ਧੀਆਂ ਦੀ ਮੌਤ ਹੋ ਗਈ, ਜਦਕਿ ਇਕ ਬੇਟੀ ਗੰਭੀਰ ਜ਼ਖਮੀ ਹੋ ਗਈ। ਹਾਦਸੇ ਵਿੱਚ ਧਨੀਰਾਮ ਦੀ ਪਤਨੀ ਪ੍ਰੇਮਾ ਸਵਿਤਾ (70) ਅਤੇ ਬੇਟੀਆਂ ਮੰਜੁਲਾ ਸਵਿਤਾ (45), ਅੰਜਲੀ ਸਵਿਤਾ (40) ਅਤੇ ਰੂਬੀ ਸਵਿਤਾ (30) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਧਨੀਰਾਮ ਦੀ ਇੱਕ ਹੋਰ ਧੀ ਸੁਧਾ ਸਵਿਤਾ (36) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਸ ਨੂੰ ਬਿਹਤਰ ਇਲਾਜ ਲਈ ਕਾਨਪੁਰ ਦੇ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਤੋਂ ਬਾਅਦ ਐਂਬੂਲੈਂਸ ਦਾ ਡਰਾਈਵਰ ਲਾਪਤਾ ਹੈ।
Total Views: 235 ,
Real Estate
















