ਬੰਗਲਾਦੇਸ਼ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਵਾਜ਼ੇਦ ਨੇ ਦਸੰਬਰ ਮਹੀਨੇ ਵਤਨ ਪਰਤਣ ਦਾ ਅਪਣਾ ਇਰਾਦਾ ਦ੍ਰਿੜਾਇਆ ਹੈ। ਇਹ ਫ਼ੈਸਲਾ ਭਾਰਤ ਤੇ ਬੰਗਲਾਦੇਸ਼ ਦੇ ਆਪਸੀ ਸਬੰਧਾਂ ਨੂੰ ਲੀਹ ’ਤੇ ਲਿਆਉਣ ਦੇ ਅਮਲ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਬੁੱਧਵਾਰ ਨੂੰ ਨਵੀਂ ਦਿੱਲੀ ਵਿਚ ਵਿਦੇਸ਼ੀ ਪੱਤਰਕਾਰਾਂ ਦੀ ਐਸੋਸੀਏਸ਼ਨ ਵਲੋਂ ਇੰਤਜ਼ਾਮੀ ਗਈ ‘ਵਰਚੂਅਲ’ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼ੇਖ਼ ਹਸੀਨਾ ਨੇ ਕਿਹਾ ਕਿ ਦਸੰਬਰ 1971 ਵਿਚ ਬੰਗਲਾਦੇਸ਼ ਨੇ ਆਜ਼ਾਦੀ ਹਾਸਿਲ ਕੀਤੀ ਸੀ। ਇਸੇ ਲਈ ਦੋ ਵਰਿ੍ਹਆਂ ਦੀ ਜਲਵਤਨੀ ਮਗਰੋਂ ਉਨ੍ਹਾਂ ਨੇ ਦਸੰਬਰ ਮਹੀਨੇ ਹੀ ਵਤਨ ਪਰਤਣ ਦਾ ਫ਼ੈਸਲਾ ਲਿਆ ਹੈ। ਉਹ ਅਪਣੀ ਪਾਰਟੀ ਅਵਾਮੀ ਲੀਗ ਦੀ ਕੌਮੀ ਜਮਹੂਰੀ ਧਾਰਾ ਵਿਚ ਵਾਪਸੀ ਸੰਭਵ ਬਣਾਉਣ ਲਈ ਦ੍ਰਿੜ ਹਨ।ਉਨ੍ਹਾਂ ਮੰਨਿਆ ਕਿ ਵਤਨ ਪਰਤਣ ’ਤੇ ਬੰਗਲਾਦੇਸ਼ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਸੁੱਟ ਸਕਦੀ ਹੈ ਜਾਂ ਉਨ੍ਹਾਂ ਦੀ ਜਾਨ ਵੀ ਲੈ ਸਕਦੀ ਹੈ। ਪਰ ਉਹ ਅਜਿਹੀ ਹਰ ਕੁਰਬਾਨੀ ਲਈ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬੰਗਲਾਦੇਸ਼ ਨੂੰ ਰਾਜਨੀਤਕ ਸੁਲ੍ਹਾ-ਸਫ਼ਾਈ, ਸੰਵਿਧਾਨਕ ਵਿਕਾਸ ਅਤੇ ਜਮਹੂਰੀ ਕਦਰਾਂ ਦੀ ਵਾਪਸੀ ਦੀ ਸਖ਼ਤ ਜ਼ਰੂਰਤ ਹੈ।
ਸ਼ੇਖ਼ ਹਸੀਨਾ ਦਾ ਦਸੰਬਰ ਮਹੀਨੇ ਵਤਨ ਪਰਤਣ ਦਾ ਇਰਾਦਾ
Real Estate

















