31 ਗ੍ਰਾਮ ਹੈਰੋਇਨ ਦੀ ਤਸਕਰੀ ਦੀ ਦੋਸ਼ੀ ਔਰਤ ਨੂੰ ਸਿੰਗਾਪੁਰ ‘ਚ ਦੇ ਦਿੱਤੀ ਗਈ ਫਾਂਸੀ

ਸਿੰਗਾਪੁਰ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧ ਦੀ ਦੋਸ਼ੀ ਇੱਕ ਔਰਤ ਨੂੰ ਸ਼ੁੱਕਰਵਾਰ ਨੂੰ ਫਾਂਸੀ ਦਿੱਤੀ ਗਈ ਹੈ। ਸਿੰਗਾਪੁਰ ਦੇ ਕੇਂਦਰੀ ਨਾਰਕੋਟਿਕਸ ਬਿਊਰੋ ਨੇ ਕਿਹਾ ਕਿ 45 ਸਾਲਾ ਸਰੀਦੇਵੀ ਦਿਜਮਾਨੀ ਨੂੰ 2018 ਵਿੱਚ ਲਗਭਗ 31 ਗ੍ਰਾਮ ਹੈਰੋਇਨ ਦੀ ਤਸਕਰੀ ਲਈ ਇਹ ਸਜ਼ਾ ਸੁਣਾਈ ਗਈ ਸੀ। ਇਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਸ਼ੇ ਦੀ ਇਹ ਮਾਤਰਾ “ਇੱਕ ਹਫ਼ਤੇ ਤੱਕ 370 ਲੋਕਾਂ ਦੇ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਕਾਫ਼ੀ ਹੈ।” ਸਿੰਗਾਪੁਰ ਦੇ ਕਾਨੂੰਨ ਵਿਚ 500 ਗ੍ਰਾਮ ਤੋਂ ਵੱਧ ਗਾਂਜਾ ਅਤੇ 15 ਗ੍ਰਾਮ ਤੋਂ ਵੱਧ ਹੈਰੋਇਨ ਦੀ ਤਸਕਰੀ ਦੇ ਦੋਸ਼ੀ ਵਿਅਕਤੀਆਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਦਿਜਮਾਨੀ ਦੀ ਫਾਂਸੀ ਤੋਂ 2 ਦਿਨ ਪਹਿਲਾਂ ਮੁਹੰਮਦ ਅਜ਼ੀਜ਼ ਹੁਸੈਨ (56) ਨੂੰ ਕਰੀਬ 50 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਜੁਰਮ ਵਿੱਚ ਫਾਂਸੀ ਦਿੱਤੀ ਗਈ ਸੀ।

Total Views: 500 ,
Real Estate