![]()
ਬਲਾਤਕਾਰ ਅਤੇ ਕਤਲ ਕੇਸ ਵਿੱਚ ਜੇਲ ‘ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੱਤਵੀਂ ਵਾਰ ਪੈਰੋਲ ਦੇਣ ਤੇ ਹਰਿਆਣਾ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ‘ਚ 10 ਸਾਲ ਅਤੇ ਹੱਤਿਆ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਢਾਈ ਸਾਲਾਂ ਦੇ ਅੰਦਰ ਸੱਤਵੀਂ ਵਾਰ ਪੈਰੋਲ ਮਿਲੀ ਹੈ। ਰਾਮ ਰਹੀਮ 20 ਜੁਲਾਈ ਨੂੰ 30 ਦਿਨਾਂ ਲਈ ਪੈਰੋਲ ‘ਤੇ ਬਾਹਰ ਆਇਆ ਹੈ। ਇਸ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ। ਅਜਿਹੇ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ “ਹਰ ਕੈਦੀ ਦਾ ਆਪਣਾ ਅਧਿਕਾਰ ਹੈ। ਹਰ ਕੈਦੀ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਪੈਰੋਲ ਦਾ ਅਧਿਕਾਰ ਹੈ। ਕੋਈ ਵੀ ਵਿਅਕਤੀ ਪੈਰੋਲ ਦੀ ਮੰਗ ਕਰ ਸਕਦਾ ਹੈ। ਉਸ ਨੂੰ ਪੈਰੋਲ ਦੀ ਮੰਗ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ।ਨਿਯਮਾਂ ਤਹਿਤ ਸਜ਼ਾਂ ਦੇ ਸ਼ੁਰੂਆਤੀ ਦੌਰ ’ਚ ਉਸਨੂੰ 2 ਸਾਲ ਤੱਕ ਕੋਈ ਪੇਰੋਲ ਨਹੀਂ ਦਿੱਤੀ ਗਈ। ਬਾਅਦ ’ਚ ਉਸਨੇ ਨਿਯਮਾਂ ਤਹਿਤ ਅਪਲਾਈ ਕੀਤਾ ਤਾਂ ਉਸਨੂੰ ਪੇਰੋਲ ਮਿਲ ਗਈ। ਇਹ ਜੇਲ੍ਹ ਪ੍ਰਸ਼ਾਸ਼ਨ ਦਾ ਕੰਮ ਹੈ, ਉਨ੍ਹਾਂ ਨੇ ਰਾਮ ਰਹੀਮ ਨੂੰ ਪੇਰੋਲ ਦਿੱਤੀ।”
ਰਾਮ ਰਹੀਮ ਨੂੰ ਸੱਤਵੀਂ ਵਾਰ ਪੈਰੋਲ ਦੇਣ ਤੇ ਖੱਟਰ ਨੇ ਕਿਹਾ: ‘ਇਹ ਕੈਦੀ ਦਾ ਅਧਿਕਾਰ ਹੈ’
Total Views: 210 ,
Real Estate



















