ਅਰਬ ਸਾਗਰ ’ਚ ਭਾਰਤੀ ਜਹਾਜ਼ ਨਾਲ ਟਕਰਾਇਆ ਪਾਕਿਸਤਾਨੀ ਜੰਗੀ ਜਹਾਜ਼

ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੇ ਸੀਨੀਅਰ ਡਿਪਲੋਮੈਟ (ਚਾਰਜ ਡੀ ਅਫੇਅਰਜ਼) ਨੂੰ ਤਲਬ ਕਰ ਕੇ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਦੀਆਂ ਟੁਕੜੀਆਂ ਦੇ “ਅਣਉਚਿਤ ਅਤੇ ਗੈਰ-ਪੇਸ਼ੇਵਰ ਰਵੱਈਏ” ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਮੰਗਲਵਾਰ ਨੂੰ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ਭਾਰਤੀ ਜਲ ਸੈਨਾ ਦੇ ਇੱਕ ਜੰਗੀ ਜਹਾਜ਼ ਨਾਲ ਟਕਰਾ ਗਿਆ ਸੀ।ਉੱਤਰੀ ਅਰਬ ਸਾਗਰ ਵਿੱਚ ਰੋਜ਼ਾਨਾ ਦੀ ਗਸ਼ਤ ਮਿਸ਼ਨ ’ਤੇ ਤਾਇਨਾਤ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਦੇ ਨੇੜੇ ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ਬਹੁਤ ਤੇਜ਼ ਰਫ਼ਤਾਰ ਨਾਲ ਆਇਆ। ਉਨ੍ਹਾਂ ਦੱਸਿਆ, “ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ਬਹੁਤ ਤੇਜ਼ ਰਫ਼ਤਾਰ ਵਿੱਚ ਸੀ ਅਤੇ ਗੈਰ-ਪੇਸ਼ੇਵਰ ਤੇ ਅਸੁਰੱਖਿਅਤ ਤਰੀਕੇ ਨਾਲ ਮੋੜ ਕੱਟ ਰਿਹਾ ਸੀ। ਇਸ ਕਾਰਨ ਇਹ ਟੱਕਰ ਹੋਈ। ਹਾਲਾਂਕਿ, ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।”

Real Estate